ਦਾਲਾਂ ਦੇ ਭਾਅ ‘ਚ ਲੱਗਾ ਮਹਿੰਗਾਈ ਦਾ ਤੜਕਾ, ਥੋਕ ਤੇ ਪਰਚੂਨ ਦੀਆਂ ਕੀਮਤਾਂ ‘ਚ ਵੱਡਾ ਵਾਧਾ
ਦਿੱਲੀ ,10 ਜੂਨ (ਵਿਸ਼ਵ ਵਾਰਤਾ): ਚੋਣਾਂ ਦੇ ਸੀਜ਼ਨ ਦੌਰਾਨ ਪਿਛਲੇ ਦੋ ਮਹੀਨਿਆਂ ਵਿੱਚ ਅਰਹਰ ਦੀ ਦਾਲ ਦੀ ਕੀਮਤ ਵਿੱਚ 30 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਇਸ ਕਾਰਨ ਅਰਹਰ ਦੀ ਦਾਲ, ਜੋ ਕਿ ਅਪ੍ਰੈਲ ਮਹੀਨੇ ਵਿੱਚ ਗੁਣਵੱਤਾ ਦੇ ਹਿਸਾਬ ਨਾਲ 90 ਤੋਂ 140 ਰੁਪਏ ਪ੍ਰਤੀ ਕਿਲੋ ਵਿਕਦੀ ਸੀ, ਫਿਲਹਾਲ ਥੋਕ ਬਾਜ਼ਾਰ ਵਿੱਚ 120 ਤੋਂ 170 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਇਸ ਦੇ ਨਾਲ ਹੀ ਪਰਚੂਨ ਵਿੱਚ ਚੰਗੀ ਦਾਲ ਦੀ ਕੀਮਤ 180 ਰੁਪਏ ਪ੍ਰਤੀ ਕਿਲੋ ਤੋਂ ਉਪਰ ਪਹੁੰਚ ਗਈ ਹੈ। ਉੜਦ-ਮੁੰਗ ਅਤੇ ਛੋਲੇ ਦੀ ਦਾਲ ਦਾ ਵੀ ਇਹੀ ਹਾਲ ਹੈ। ਇਹ ਦਾਲਾਂ ਵੀ ਦੋ ਮਹੀਨਿਆਂ ਵਿੱਚ 10 ਤੋਂ 20 ਰੁਪਏ ਮਹਿੰਗੀਆਂ ਹੋ ਗਈਆਂ ਹਨ। ਇਹ ਵਾਧਾ ਖਾਸ ਤੌਰ ‘ਤੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ‘ਚ ਦੇਖਣ ਨੂੰ ਮਿਲਿਆ ਹੈ।