ਦਾਨੇਵਾਲੀਆ ਪਰਿਵਾਰ ਨੂੰ ਸਦਮਾ
ਨਰਿੰਦਰ ਕਾਲਾ ਨਹੀਂ ਰਹੇ

ਮਾਨਸਾ 30 ਦਸੰਬਰ (ਵਿਸ਼ਵ ਵਾਰਤਾ)-ਵੱਖ ਵੱਖ ਖੇਤਰਾਂ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਮਾਨਸਾ ਦੇ ਮੋਹਰਵਰ ਦਾਨੇਵਾਲੀਆ ਪਰਿਵਾਰ ਨੂੰ ਅੱਜ ਸਵੇਰੇ ਉਸ ਵੇਲੇ ਭਾਰੀ ਸਦਮਾ ਪੁੱਜਿਆ, ਜਦੋਂ ਆੜਤੀਆਂ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਰਿੰਦਰ ਕੁਮਾਰ ਦਾਨੇਵਾਲੀਆ (53) ਦਾ ਦੇਹਾਂਤ ਹੋ ਗਿਆ।ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹ ਆਪਣੇ ਪਿਛੇ ਮਾਤਾ, ਧਰਮਪਤਨੀ , ਇੱਕ ਪੁੱਤਰ,ਦੋ ਧੀਆਂ ਛੱਡ ਗਏ ਹਨ।
ਉਨ੍ਹਾਂ ਦੇ ਛੋਟੇ ਭਰਾ ਕਮਲ ਭੂਸ਼ਨ ਦਾਨੇਵਾਲੀਆ ( ਡੀ ਡੀ ਫੋਰਟ ਵਾਲੇ) ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਵਿਛੜੀ ਰੂਹ ਦਾ ਅੱਜ ਸ਼ਾਮ ਸਾਢੇ ਚਾਰ ਵਜੇ ਮਾਨਸਾ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ, ਜਿਸ ਲਈ ਸਭ ਨੂੰ ਪੁੰਹਚਣ ਦੀ ਬੇਨਤੀ ਕੀਤੀ ਗਈ ਹੈ।






















