ਮੋਹਾਲੀ, 16 ਅਗਸਤ – ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਹਰਵੀਂ ਜਮਾਤ ਦੀ ਸਪਲੀਮੈਂਟਰੀ ਪ੍ਰੀਖਿਆ 23 ਅਗਸਤ ਨੂੰ ਪਹਿਲਾਂ ਤੋਂ ਨਿਰਧਾਰਤ ਕੇਂਦਰਾਂ ਤੇ ਸਵੇਰੇ 11 ਵਜੇਂ ਤੋਂ 2:15 ਵਜੇ ਤਕ ਹੋਵੇਗੀ।
ਇਹ ਪ੍ਰੀਖਿਆ ਪਹਿਲਾਂ 24 ਜੁਲਾਈ ਨੂੰ ਕਰਵਾਈ ਜਾਣੀ ਸੀ ਪ੍ਰਰੰਤੂ ਪੰਜਾਬ ਬੰਦ ਹੋਣ ਕਾਰਨ ਉਕਤ ਪ੍ਰੀਖਿਆ 13 ਅਗਸਤ ਤਕ ਮੁਲਤਵੀ ਕਰ ਦਿੱਤੀ ਗਈ ਸੀ।