ਸੁਖਦੇਵ ਸਿੰਘ ਢੀਂਡਸਾ, ਮਹਾਰਾਣੀ ਪ੍ਰਨੀਤ ਕੌਰ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਬ੍ਰਹਮਪੁਰਾ , ਸੁਰਜੀਤ ਸਿੰਘ ਰੱਖੜਾ, ਕਰਨੈਲ ਸਿੰਘ ਪੀਰਮੁਹੰਮਦ ਸਮੇਤ ਅਨੇਕਾਂ ਨੇ ਦੁੱਖ ਪ੍ਰਗਟਾਇਆ

ਮੋਹਾਲੀ, 30 ਮਈ 2021 (ਵਿਸ਼ਵ ਵਾਰਤਾ): ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਅਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸ: ਦਵਿੰਦਰ ਸਿੰਘ ਸੋਢੀ ਦੇ ਪਿਤਾ ਜਥੇਦਾਰ ਸਰੂਪ ਸਿੰਘ ਦੇ ਦੇਹਾਂਤ ਤੇ ਪੰਥਕ ਸਖਸ਼ੀਅਤਾਂ ਅਤੇ ਸਿਆਸੀ ਲੀਡਰਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਸ਼ੋਕ ਸੰਦੇਸ਼ ਵਿੱਚ ਸੋਢੀ ਪਰਿਵਾਰ ਨਾਲ ਹਮਦਰਦੀ ਦਾ ਇਜਹਾਰ ਕਰਦਿਆਂ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਦੁੱਤੀ ਸਖਸ਼ੀਅਤ ਜਥੇਦਾਰ ਸਰੂਪ ਸਿੰਘ ਦਾ ਇਸ ਜਹਾਨ ਤੋਂ ਚਲੇ ਜਾਣਾ ਬੇਹੱਦ ਦੁੱਖਦਾਈ ਹੈ। ਸ: ਢੀਂਡਸਾ ਨੇ ਕਿਹਾ ਕਿ ਜਥੇਦਾਰ ਸਰੂਪ ਸਿੰਘ ਜੀ ਮੇਰੇ ਸਿਆਸੀ ਸਲਾਹਕਾਰ ਸ: ਦਵਿੰਦਰ ਸਿੰਘ ਸੋਢੀ ਦੇ ਸਤਿਕਾਰਯੋਗ ਪਿਤਾ ਸਨ।ਸ: ਢੀਡਸਾ ਨੇ ਦਵਿੰਦਰ ਸਿੰਘ ਸੋਢੀ ਦੀ ਸਲਾਘਾ ਕਰਦਿਆ ਕਿਹਾ ਕਿ ਇਸ ਨੌਜਵਾਨ ਨੇ ਸਿੱਖ ਕੌਮ ਅਤੇ ਸਮਾਜ ਦੀ ਬਹੁਤ ਸੇਵਾ ਕੀਤੀ ਹੈ।ਉਨ੍ਹਾ ਕਿਹਾ ਕਿ ਸੋਢੀ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਰਹਿੰਦਿਆ ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਲੰਮਾ ਸੰਘਰਸ਼ ਸਫਲਤਾਪੂਰਵਕ ਲੜਿਆ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸੇ ਤਰਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਮਹਾਰਾਣੀ ਪ੍ਰਨੀਤ ਕੌਰ ਨੇ ਵੀ ਸ: ਦਵਿੰਦਰ ਸਿੰਘ ਸੋਢੀ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਸਮਾਜ ਨੂੰ ਚੰਗੇ ਹੰਢੇ ਹੋਏ ਸੂਝ-ਬੂਝ ਵਾਲੇ ਇਨਸਾਨਾਂ ਦੀ ਬੇਹੱਦ ਲੋੜ ਹੈ ਉਨ੍ਹਾ ਦਵਿੰਦਰ ਸਿੰਘ ਸੋਢੀ ਨਾਲ ਫੋਨ ਤੇ ਡੂੰਘੇ ਦੁੱਖ ਦਾ ਪ੍ਗਟਾਵਾ ਕੀਤਾ।
ਇਸੇ ਦੌਰਾਨ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਮੈਂਬਰਪਾਰਲੀਮੈਂਟ, ਸ: ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ, ਸਾਬਕਾ ਖਜ਼ਾਨਾ ਮੰਤਰੀ ਸ: ਪਰਮਿੰਦਰ ਸਿੰਘ ਢੀਡਸਾ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਵਿਧਾਇਕ ਸ: ਰਵਿੰਦਰ ਸਿੰਘ ਬ੍ਰਹਮਪੁਰਾ, ਮਾਸਟਰ ਮਿੱਠੂ ਸਿੰਘ ਕਾਹਨੇਕੇ ਐਗਜੈਕਟਿਵ ਮੈਂਬਰ ਐਸ ਜੀ ਪੀ ਸੀ ,ਸ੍ਰ ਰਣਧੀਰ ਸਿੰਘ ਰੱਖੜਾ ਸਾਬਕਾ ਚੇਅਰਮੈਨ, ਸ: ਤੇਜਿੰਦਰਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ,ਭਾਈ ਮੋਹਕਮ ਸਿੰਘ, ਮਾਸਟਰ ਜੌਹਰ ਸਿੰਘ ਸਾਬਕਾ ਐਮ ਐਲ ਏ, ਰਾਜੇਸ਼ ਕੁਮਾਰ ਓ ਐੱਸ ਡੀ ਮੁੱਖ ਮੰਤਰੀ ਪੰਜਾਬ, ਹਨੀ ਸੇਖੋਂ ਓ ਐੱਸ ਡੀ ਮੁੱਖ ਮੰਤਰੀ ਪੰਜਾਬ, ਲਾਭ ਸਿੰਘ ਆਹਲੂਵਾਲੀਆ, ਦੀਪਾ ਦੁਬੇ ਪ੍ਰਧਾਨ ਮਹਿਲਾ ਕਾਂਗਰਸ ਚੰਡੀਗੜ੍ਹ, ਸਾਬਕਾ ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰਮੁਹੰਮਦ ਜਸਬੀਰ ਸਿੰਘ ਘੁੰਮਣ ਗੁਰਸੇਵ ਸਿੰਘ ਹਰਪਾਲਪੁਰ ਐਡਵੋਕੇਟ ਰਾਜਬੀਰ ਸਿੰਘ ਜਗਰੂਪ ਸਿੰਘ ਚੀਮਾ ਬਲਵੀਰ ਸਿੰਘ ਕੁਠਾਲਾ , ਭਾਈ ਰਾਮ ਸਿੰਘ (ਮੈਂਬਰ ਐਸਜੀਪੀਸੀ), ਭਾਈ ਮਨਜੀਤ ਸਿੰਘ (ਮੈਂਬਰ ਐਸਜੀਪੀਸੀ) ਲੇਖ ਰਾਜ ਨਈਅਰ ਆਈ ਆਰ ਐਸ, ਰਜਿੰਦਰ ਸਿੰਘ ਬਡਹੇੜੀ ਪ੍ਰਧਾਨ ਜੱਟ ਮਹਾ ਸਭਾ ਚੰਡੀਗੜ੍ਹ, ਜਸਵਿੰਦਰ ਸਿੰਘ ਓ ਐੱਸ ਡੀ ਸ: ਢੀਂਡਸਾ, ਐਡਵੋਕਟ ਸ਼ਿੰਦਰਪਾਲ ਸਿੰਘ ਬਰਾੜ,ਐਡਵੋਕੇਟ ਸਿਮਰਜੀਤ ਸਿੰਘ ਚੰਦੂਮਾਜਰਾ, ਹਰਵਿੰਦਰ ਸਿੰਘ ਖਾਲਸਾ, ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ, ਦਰਸ਼ਨ ਸਿੰਘ ਬੇਦੀ ਤੋਂ ਇਲਾਵਾ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਸਖਸ਼ੀਅਤਾਂ ਨੇ ਜਥੇਦਾਰ ਸਰੂਪ ਸਿੰਘ ਦੇ ਅਕਾਲ ਚਲਾਣੇ `ਤੇ ਸ: ਦਵਿੰਦਰ ਸਿੰਘ ਸੋਢੀ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਕਿ ਦਮਦਮੀ ਟਕਸਾਲ ਦੇ 14 ਵੇ ਮੁੱਖੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਅਤੇ ਸਵਰਗਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਨਾਲ ਅਥਾਹ ਪਿਆਰ ਰੱਖਣ ਵਾਲੇ ਜਥੇਦਾਰ ਬਾਪੂ ਸਰੂਪ ਸਿੰਘ ਜੀ ਨੇ ਧਰਮਯੁੱਧ ਮੋਰਚੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਦ 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭਾਰਤੀ ਫੌਜ ਦਾ ਹਮਲਾ ਹੋਇਆ ਉਸ ਵਕਤ 37 ਹੋਰ ਗੁਰਧਾਮਾ ਤੇ ਵੀ ਸਰਕਾਰੀ ਫੌਜ ਨੇ ਹਮਲਾ ਕੀਤਾ ਉਸ ਵਕਤ ਬਾਪੂ ਸਰੂਪ ਸਿੰਘ ਸ੍ਰੀ ਮੁਕਤਸਰ ਸਾਹਿਬ ਗੁਰਦੁਆਰਾ ਸਾਹਿਬ ਤੋ ਗ੍ਰਿਫਤਾਰ ਕੀਤੇ ਗਏ।ਉਨ੍ਹਾ ਤੇ ਭਾਰੀ ਤਸਦੱਦ ਹੋਇਆ ਕਈ ਵਾਰ ਜੇਲ੍ਹ ਜਾਣਾ ਪਿਆ ਅਜਿਹੇ ਸੰਘਰਸ਼ਸ਼ੀਲ ਟਕਸਾਲੀ ਜਥੇਦਾਰ ਦਾ ਵਿਛੌੜਾ ਅਸਿਹ ਤੇ ਅਕਿਹ ਹੈ ਅਕਾਲ ਪੁਰਖ ਆਪਣੇ ਚਰਨਾ ਵਿੱਚ ਨਿਵਾਸ ਬਖਸਣ ਪਰਿਵਾਰ ਪੰਥ ਅਤੇ ਸਮਾਜ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਜਿਕਰਯੋਗ ਹੈ ਕਿ ਟਕਸਾਲੀ ਅਕਾਲੀ ਜਥੇਦਾਰ ਸਰੂਪ ਸਿੰਘ ਬੀਤੇ ਦਿਨੀ ਸਦੀਵੀ ਵਿਛੌੜਾ ਦੇ ਗਏ ਸਨ ਉਨ੍ਹਾ ਦੀ ਅੰਤਿਮ ਅਰਦਾਸ 2 ਜੂਨ ਦਿਨ ਬੁੱਧਵਾਰ ਨੂੰ ਗੁਰਦੁਆਰਾ ਤਰਨਤਾਰਨ ਸਾਹਿਬ ਬਠਿੰਡਾ ਰੋਡ ਮੁਕਤਸਰ ਵਿਖੇ ਦਿਨ ਦੇ 11 ਤੋ 1 ਵਜੇ ਤੱਕ ਪਵੇਗਾ।






















