ਦਰਦਨਾਕ ਘਟਨਾ
ਪਤਨੀ ਨੂੰ ਮਾਰ ਕੇ ਭੱਜ ਰਹੇ ਵਿਅਕਤੀ ਨੂੰ ਵੀ ਮੌਤ ਨੇ ਦਬੋਚਿਆ-ਸੜਕ ਹਾਦਸੇ ਦਾ ਹੋਇਆ ਸ਼ਿਕਾਰ

ਚੰਡੀਗੜ੍ਹ, 5 ਫਰਵਰੀ(ਵਿਸ਼ਵ ਵਾਰਤਾ)- ਅੱਜ ਸਵੇਰੇ ਚੰਡੀਗੜ੍ਹ ਨੇੜੇ ਇਕ ਦਰਦਨਾਕ ਘਟਨਾ ਵਾਪਰੀ। ਜਿਸ ਵਿੱਚ ਪਤੀ ਨੇ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ,ਪਰ ਜਦੋਂ ਉਹ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਵਿੱਚ ਉਸਦੀ ਵੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਖਰੜ-ਚੰਡੀਗੜ੍ਹ ਰੋਡ ਤੇ ਵਸੀ ਮਸ਼ਹੂਰ ਸਨੀ ਇਨਕਲੇਵ ਕਲੋਨੀ ਵਿੱਚ ਅੱਜ ਸਵੇਰੇ ਵਾਪਰੀ ਇਸ ਘਟਨਾ ਵਿੱਚ ਕਿਆਮੂਦੀਨ ਨਾਂ ਦੇ ਵਿਅਕਤੀ ਦੀ ਆਪਣੀ ਪਤਨੀ ਵਰਸ਼ਾ ਚੌਹਾਨ ਨਾਲ ਬੀਤੀ ਰਾਤ ਕਿਸੇ ਗੱਲ ਤੇ ਤਕਰਾਰ ਹੋਇਆ ਸੀ,ਜਿਸ ਦਾ ਨਤੀਜਾ ਦੋਨਾਂ ਦੀ ਮੌਤ ਹੋ ਨਿਬੜਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।






















