
ਹੁਸ਼ਿਆਰਪੁਰ 14 ਜੁਲਾਈ (ਵਿਸ਼ਵ ਵਾਰਤਾ)-ਸਿੱਖ,ਮੁਸਲਿਮ,ਦਲਿਤ,ਈਸਾਈ ਸਾਂਝਾ ਫਰੰਟ ਵੱਲੋਂ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਰਹੀਮਪੁਰ ਵਿਖੇ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਇਕੱਠੇ ਹੋਏ ਆਗੂਆਂ ਨੇ ਕਿਹਾ ਕਿ ਧਰਮ ਨੂੰ ਨਿਸ਼ਾਨਾ ਬਣਾ ਕੇ ਜਾਤੀ ਸੂਚਕ ਗਾਲਾ ਕੱਢਣ ਅਤੇ ਸਿੱਖ ਧਰਮ ਪ੍ਰਤੀ ਮਾੜੀ ਸਬਦਾਵਲੀ ਵਰਤ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਸਾਂਝਾ ਫਰੰਟ ਵੱਲੋਂ ਨਵਨੀਤ ਸ਼ਰਮਾ ਖਿਲਾਫ ਥਾਣਾ ਮੇਹਟੀਆਣਾ ਵਿਖੇ ਐੱਫ ਆਈ ਆਰ 0068 ਦਰਜ ਕਰਾਈ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਦੋ ਮਹੀਨੇ ਬੀਤਣ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਉਕਤ ਵਿਅਕਤੀ ਦੀ ਅਗਾਊ ਜਮਾਨਤ ਰੱਦ ਹੋਣ ਦੇ ਬਾਵਜੂਦ ਵੀ ਹੁਸ਼ਿਆਰਪੁਰ ਪੁਲਿਸ ਵੱਲੋ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਅਮਨ ਪਸੰਦ ਵਰਗਾ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਉਹਨਾਂ ਉਕਤ ਵਿਅਕਤੀ ਨੂੰ ਪੁਲਿਸ ਪ੍ਰਸਾਸ਼ਨ ਵੱਲੋ ਹਿਰਾਸਤ ਵਿੱਚ ਨਾ ਲੈਣ ਲਈ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਇੱਕ ਹਫਤੇ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ।ਇਸ ਮੌਕੇ ਗੁਰਨਾਮ ਸਿੰਘ ਸਿੰਗੜੀਵਾਲਾ, ਵਿਕਾਸ ਹੰਸ, ਹਰਵਿੰਦਰ ਹੀਰਾ, ਅਮਨਦੀਨ ਸਿੰਘ, ਕਰਨੈਲ ਸਿੰਘ ਲਵਲੀ, ਮੌਲਵੀ ਖਲੀਲ ਅਹਿਮਦ, ਚੰਦਨ ਲੱਕੀ, ਵਿਸ਼ਾਲ ਅਾਦੀਆ, ਰਣਜੀਤ ਕੁਮਾਰ ਬਬਲੂ,(ਰਿਟਾ) ਜੱਜ ਅਸ਼ੋਕ ਕੁਮਾਰ,ਜੁਨੇਦ-ਮਲਿਕ ,ਅਮਨਪ੍ਰੀਤ ਸਿੰਘ,ਸਿਮਰਨਜੀਤ ਸਿੰਘ, ਦੀਪਕ ਮੱਲ,ਅਮਰਦਾਸ,ਲਾਡੀ,ਗਗਨ,ਈਸ਼ੂ,ਗੁਰਵੀਰ ਸਿੰਘ ਆਦਿ ਹਾਜ਼ਰ ਸਨ।
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ): ਪੰਜਾਬ...






















