ਤੰਬਾਕੂ ਦੀ ਵਰਤੋਂ ਕਈ ਜਾਨ ਲੇਵਾ ਬਿਮਾਰੀਆਂ ਨੂੰ ਦਿੰਦੀ ਹੈ ਜਨਮ: ਡਾ. ਤੇਜਵੰਤ ਸਿੰਘ ਢਿੱਲੋਂ
14 ਚਲਾਨ ਕੱਟ ਕੇ ਮੌਕੇ ’ਤੇ ਹੀ ਜੁਰਮਾਨਾ ਕੀਤਾ ਵਸੂਲ

ਬਠਿੰਡਾ, 16 ਫਰਵਰੀ ( ਕੁਲਬੀਰ ਬੀਰਾ ) ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ.ਤੇਜਵੰਤ ਸਿੰਘ ਢਿੱਲੋਂ ਦੀ ਦੇਖ-ਰੇਖ ਹੇਠ ਤੰਬਾਕੂ ਕੰਟਰੋਲ ਸੈਲ ਦੀ ਟੀਮ ਵੱਲੋਂ ਬਠਿੰਡਾ ਸ਼ਹਿਰ ਦੇ ਬੱਸ ਸਟੈਂਡ ਅਤੇ ਪਿਛਲੇ ਪਾਸੇ ਦੀਆਂ ਦੁਕਾਨਾਂ ਅਤੇ ਹਾਜੀ ਰਤਨ ਚੌਂਕ ਮੇਨ ਰੋਡ ਆਦਿ ਥਾਵਾਂ ਤੇ ਚੈਕਿੰਗ ਕੀਤੀ ਗਈ। ਤੰਬਾਕੂ ਐਕਟ ਦੀ ਉਲੰਘਣਾ ਕਰਨ ਦੇ ਸੰਬੰਧ ਵਿੱਚ 14 ਚਲਾਨ ਕੱਟੇ ਗਏ ਅਤੇ ਮੌਕੇ ’ਤੇ ਹੀ ਟੀਮ ਵਲੋਂ ਸਬੰਧਤ ਵਿਅਕਤੀਆਂ ਪਾਸੋਂ 1500 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ।
ਨੋਡਲ ਅਫ਼ਸਰ ਤੰਬਾਕੂ ਕੰਟਰੋਲ ਸੈਲ ਡਾ. ਅਨੂਪਮਾ ਸ਼ਰਮਾਂ ਨੇ ਕਿਹਾ ਕਿ ਜਨਤਕ ਥਾਵਾਂ ’ਤੇ ਤੰਬਾਕੂ ਯੁਕਤ ਪਦਾਰਥਾਂ ਬੀੜੀ ਸਿਗਰਟ ਆਦਿ ਦੀ ਵਰਤੋਂ ਕਰਨੀ ਪੂਰਨ ਤੌਰ ਤੇ ਮਨਾਹੀ ਹੈ। ਆਮ ਪਬਲਿਕ ਦੀ ਵਰਤੋਂ ਵਾਲੀਆਂ ਸਾਂਝੀਆਂ ਥਾਵਾਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਪਾਰਕਾਂ, ਮੈਰਿਜ ਪੈਲਿਸ ਅਤੇ ਰੈਸਟੋਰੈਂਟ ਆਦਿ ਥਾਂਵਾਂ ਤੇ ਤੰਬਾਕੂ ਦੀ ਵਰਤੋਂ ਤੋਂ ਗੁਰੇਜ ਕੀਤਾ ਜਾਵੇ।
ਉਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਤੰਬਾਕੂ ਦੀ ਵਰਤੋਂ ਮਨੁੱਖੀ ਸਿਹਤ ਉੱਪਰ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ। ਤੰਬਾਕੂ ਦੀ ਵਰਤੋਂ ਕਈ ਜਾਨ ਲੇਵਾ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਇਸ ਬੁਰੀ ਆਦਤ ਤੋਂ ਛੁਟਕਾਰਾ ਪਾਉਣ ਲਈ ਨੇੜੇ ਦੇ ਹਸਪਤਾਲ ਵਿਖੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਹਰਜੀਤ ਸਿੰਘ ਐਸ.ਆਈ, ਜਸਵਿੰਦਰ ਪਾਲ ਸ਼ਰਮਾਂ, ਸੁਖਦੇਵ ਸਿੰਘ ਤੋਂ ਇਲਾਵਾ ਦਲਜੀਤ ਸਿੰਘ ਐਮ.ਪੀ.ਐਚ.ਡਬਲਿੳ, ਵਰਿੰਦਰ ਸਿੰਘ ਜੋਨੀ ਕੁਮਾਰ, ਵਿਨੋਦ ਕੁਮਾਰ ਅਤੇ ਟੀਮ ਮੈਂਬਰ ਹਾਜ਼ਰ ਸਨ।






















