• ਸਵੇਰੇ 5 ਵਜੇ 200 ਤੋਂ ਵੱਧ ਅਫ਼ਸਰਾਂ ਨੇ 35 ਫਲ ਤੇ ਸਬਜ਼ੀ ਮੰਡੀਆਂ ਦੀ ਕੀਤੀ ਚੈਕਿੰਗ
ਚੰਡੀਗੜ, 26 ਜੂਨ (ਵਿਸ਼ਵ ਵਾਰਤਾ) : ਫਲਾਂ ਨੂੰ ਗ਼ੈਰ ਕੁਦਰਤੀ ਤਰੀਕੇ ਨਾਲ ਪਕਾਉਣ ਵਿਰੁਧ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਮੁਢਲੀਆਂ ਚੇਤਾਵਨੀਆਂ ਮਗਰੋਂ ਅੱਜ ਤੰਦਰੁਸਤ ਪੰਜਾਬ ਮਿਸ਼ਨ ਦੀਆਂ ਟੀਮਾਂ ਨੇ ਛਾਪੇ ਮਾਰਨ ਦੀ ਕਾਰਵਾਈ ਵਿੱਢ ਦਿੱਤੀ। ਤਕਰੀਬਨ 200 ਅਧਿਕਾਰੀਆਂ ‘ਤੇ ਆਧਾਰਤ 35 ਟੀਮਾਂ ਨੇ ਇਸ ਛਾਪਾਮਾਰ ਮੁਹਿੰਮ ਤਹਿਤ ਸੂਬੇ ਦੀਆਂ 35 ਮੁੱਖ ਮੰਡੀਆਂ ਵਿੱਚ ਇੱਕੋ ਸਮੇਂ ਸਵੇਰੇ 5:00 ਵਜੇ ਛਾਪਾ ਮਾਰਿਆ। ਇਨ•ਾਂ ਛਾਪਾਮਾਰ ਟੀਮਾਂ ਵਿੱਚੋਂ ਹਰੇਕ ਵਿੱਚ ਸਕੱਤਰ ਮਾਰਕੀਟ ਕਮੇਟੀ, ਜ਼ਿਲ•ਾ ਮੰਡੀ ਅਫ਼ਸਰ, ਬਾਗ਼ਬਾਨੀ ਅਤੇ ਸਿਹਤ ਵਿਭਾਗ ਦਾ ਇੱਕ-ਇੱਕ ਅਧਿਕਾਰੀ ਅਤੇ ਕਈ ਜ਼ਿਲ•ਾ ਪੱਧਰੀ ਅਫ਼ਸਰ ਸ਼ਾਮਲ ਸਨ। ਵੱਡੀਆਂ ਮੰਡੀਆਂ ਵਿੱਚ ਚੈਕਿੰਗ ਦੌਰਾਨ ਡਿਵੀਜ਼ਨਲ ਪੱਧਰੀ ਅਫ਼ਸਰਾਂ ਨੂੰ ਵੀ ਸ਼ਾਮਲ ਕੀਤਾ ਗਿਆ। ਮਿਸ਼ਨ ਤੰਦਰੁਸਤ ਪੰਜਾਬ ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਇਹ ਸਮੁੱਚੀ ਕਵਾਇਦ ਸਵੇਰੇ 5 ਤੋਂ 9 ਵਜੇ ਤੱਕ ਤਕਰੀਬਨ 4 ਘੰਟੇ ਚੱਲੀ ਜਿਸ ਦੌਰਾਨ ਹਜ਼ਾਰਾਂ ਟਨ ਫਲ ਅਤੇ ਸਬਜ਼ੀਆਂ ਦੀ ਅਜਿਹੇ ਸਮੇਂ ਚੈਕਿੰਗ ਕੀਤੀ ਗਈ, ਜਦੋਂ ਉਨ•ਾਂ ਨੂੰ ਟਰੱਕਾਂ ਵਿੱਚੋਂ ਉਤਾਰਿਆ ਜਾ ਰਿਹਾ ਸੀ ਤਾਂ ਜੋ ਸਬਜ਼ੀਆਂ ਅਤੇ ਫਲਾਂ ਦੀਆਂ ਗੁਣਵੱਤਾ ਦੀ ਜਾਂਚ ਕੀਤੀ ਜਾ ਸਕੇ।
ਉਨ•ਾਂ ਦੱਸਿਆ ਕਿ 5 ਜੂਨ ਨੂੰ ਇਸ ਮਿਸ਼ਨ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇੱਕੋ ਸਮੇਂ ਇੰਨੇ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਸੈਂਕੜੇ ਕੁਇੰਟਲ ਸੜੇ ਹੋਏ ਅਤੇ ਵੱਧ ਪੱਕੇ ਹੋਏ ਫਲ ਅਤੇ ਸਬਜ਼ੀਆਂ ਮਿਲੇ, ਜਿਨ•ਾਂ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਗ਼ੈਰ ਕੁਦਰਤੀ ਤਰੀਕੇ ਨਾਲ ਪਕਾਏ ਫਲ ਵੀ ਮਿਲੇ। ਫਲਾਂ ਨੂੰ ਗ਼ੈਰ ਕੁਦਰਤੀ ਤਰੀਕੇ ਨਾਲ ਪਕਾਉਣ ਲਈ ਵਰਤੇ ਜਾਂਦੇ ਕੈਮੀਕਲ ਅਤੇ ਗੈਸ ਸਿਲੰਡਰਾਂ ਦੇ ਨਮੂਨੇ ਵੀ ਲਏ ਗਏ, ਜਿਨ•ਾਂ ਨੂੰ ਜਾਂਚ ਲਈ ਪੰਜਾਬ ਬਾਇਓ ਟੈਕਨਾਲੌਜੀ ਇਨਕਿਊਬੇਟਰ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ। ਉਨ•ਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਫਲਾਂ ਨੂੰ ਕੁਦਰਤੀ ਤਰੀਕੇ ਨਾਲ ਪਕਾਉਣ ਬਾਰੇ ਜਾਗਰੂਕਤਾ ਕੈਂਪਾਂ ਅਤੇ ਛਾਪਿਆਂ ਨਾਲ ਗ਼ੈਰ ਕੁਦਰਤੀ ਤਰੀਕੇ ਨਾਲ ਪਕਾਏ ਫਲਾਂ ਦੀ ਮੰਡੀਆਂ ਵਿੱਚ ਆਮਦ ਘਟੀ ਹੈ। ਸ੍ਰੀ ਪੰਨੂੰ ਨੇ ਕਿਹਾ ਕਿ ਡਿਫ਼ਾਲਟਰਾਂ ਨੇ ਛਾਪਾਮਾਰ ਟੀਮਾਂ ਨੂੰ ਅਗਾਂਹ ਤੋਂ ਨਿਯਮਾਂ ਦੀ ਪਾਲਣਾ ਕਰਨ ਅਤੇ ਫਲਾਂ ਨੂੰ ਕੁਦਰਤੀ ਤਰੀਕਿਆਂ ਰਾਹੀਂ ਪਕਾਉਣ ਦਾ ਭਰੋਸਾ ਦਿੱਤਾ।
ਦੱਸਣਾ ਬਣਦਾ ਹੈ ਕਿ ਪੰਜਾਬ ਰਾਜ ਮੰਡੀ ਬੋਰਡ ਦੇ ਅਧਿਕਾਰੀਆਂ ਦੇ ਨਾਲ-ਨਾਲ ਪੋਸਟ ਹਾਰਵੈਸਟ ਟੈਕਨਾਲੌਜੀ ਸੈਂਟਰ ਦੇ ਮਾਹਰ ਮੰਡੀ ਪੱਧਰ ‘ਤੇ ਜਾਗਰੂਕਤਾ ਕੈਂਪ ਲਾ ਕੇ ਫਲਾਂ ਨੂੰ ਕੁਦਰਤੀ ਤਰੀਕੇ ਨਾਲ ਪਕਾਉਣ ਦੀ ਸਿਖਲਾਈ ਦੇ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਨੇ 13 ਮੰਡੀਆਂ ਵਿੱਚ 10-10 ਟਨ ਦੀ ਸਮਰੱਥਾ ਵਾਲੇ 56 ਫਲ ਪਕਾਉਣ ਵਾਲੇ ਚੈਂਬਰ (ਰਾਈਪਨਿੰਗ ਚੈਂਬਰ) ਲਾਏ ਹਨ, ਜਿਹੜੇ ਸਫ਼ਲਤਾਪੂਰਵਕ ਚੱਲ ਰਹੇ ਹਨ। ਇਨ•ਾਂ ਚੈਂਬਰਾਂ ਦੀ ਸਫ਼ਲਤਾ ਤੋਂ ਪ੍ਰਭਾਵਤ ਹੋ ਕੇ ਕਾਰੋਬਾਰੀ ਵੀ ਇਨ•ਾਂ ਨੂੰ ਅਪਣਾ ਰਹੇ ਹਨ।
ਸੋਸ਼ਲ ਅਤੇ ਇਲੈਕਟ੍ਰਾਨਿਕ ਮੀਡੀਆ ‘ਤੇ ਰਾਜਨੀਤਿਕ ਇਸ਼ਤਿਹਾਰਾਂ ਲਈ ਮਨਜ਼ੂਰੀ ਲਈ ਜਾਵੇ – ਜ਼ਿਲ੍ਹਾ ਚੋਣ ਅਫ਼ਸਰ
ਸੋਸ਼ਲ ਅਤੇ ਇਲੈਕਟ੍ਰਾਨਿਕ ਮੀਡੀਆ 'ਤੇ ਰਾਜਨੀਤਿਕ ਇਸ਼ਤਿਹਾਰਾਂ ਲਈ ਮਨਜ਼ੂਰੀ ਲਈ ਜਾਵੇ - ਜ਼ਿਲ੍ਹਾ ਚੋਣ ਅਫ਼ਸਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਿਰਫ ਪੂਰਵ-ਪ੍ਰਮਾਣਿਤ ਇਸ਼ਤਿਹਾਰਾਂ ਨੂੰ ਫਲੈਸ਼...