• ਪੰਚਾਇਤੀ ਜ਼ਮੀਨ ਨੂੰ ਠੇਕੇ ‘ਤੇ ਦੇਣ ਸਮੇਂ ਅਨੁਸੂਚਿਤ ਜਾਤੀਆਂ ਲਈ ਤੀਜੇ ਹਿੱਸੇ ਦੀ ਵੱਖਰੀ ਬੋਲੀ ਕਰਵਾਉਣ ਦੀ ਹਦਾਇਤ
ਚੰਡੀਗੜ, 17 ਜੂਨ (ਵਿਸ਼ਵ ਵਾਰਤਾ) : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅਨੁਸੂਚਿਤ ਵਰਗ ਨਾਲ ਸਬੰਧਤ ਵਿਕਾਸ ਕਾਰਜਾਂ ਨੂੰ ਪਹਿਲੀ ਤਰਜੀਹ ਦੇਣ ਦੇ ਹੁਕਮ ਜਾਰੀ ਕੀਤੇ ਹਨ। ਸ. ਬਾਜਵਾ ਨੇ ਸਬੰਧਤ ਸਰਕਾਰੀ ਅਧਿਕਾਰੀਆਂ ਨੂੰ ਹੁਕਮ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਪਿੰਡਾਂ ਵਿੱਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਾਰਜਾਂ ਨੂੰ ਤਰਜੀਹੀ ਆਧਾਰ ‘ਤੇ ਮੁਕੰਮਲ ਕੀਤਾ ਜਾਵੇ। ਉਨਾ ਕਿਹਾ ਕਿ ਪਿੰਡਾਂ ਵਿੱਚ ਜਦੋਂ ਵੀ ਵਿਕਾਸ ਕਾਰਜਾਂ ਲਈ ਆਈ ਗਰਾਂਟ ਖ਼ਰਚੀ ਜਾਵੇ ਤਾਂ ਅਨੁਸੂਚਿਤ ਵਰਗ ਲਈ ਨਾਲ ਸਬੰਧਤ ਖੇਤਰ, ਧਰਮਸ਼ਾਲਾ, ਸ਼ਮਸ਼ਾਨਘਾਟ, ਜਲ ਸਪਲਾਈ ਅਤੇ ਸੀਵਰੇਜ ਆਦਿ ਕਾਰਜਾਂ ਨੂੰ ਪਹਿਲੀ ਤਰਜੀਹ ਦੇਣਾ ਯਕੀਨੀ ਬਣਾਇਆ ਜਾਵੇ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਦੱਸਿਆ ਕਿ ਉਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਖ਼ਰਚੀਆਂ ਜਾਂਦੀਆਂ ਗਰਾਂਟਾਂ ਸਮੇਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕੰਮਾਂ/ਖੇਤਰਾਂ ਨੂੰ ਅਕਸਰ ਹੀ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਹੈ, ਜਿਸ ਕਾਰਨ ਸਮਾਜ ਦਾ ਇਹ ਲੋੜਵੰਦ ਵਰਗ ਜੀਵਨ ਦੀਆਂ ਮੁੱਢਲੀਆਂ ਲੋੜਾਂ ਤੋਂ ਹੀ ਵਾਂਝਾ ਰਹਿ ਰਿਹਾ ਹੈ।
ਸ. ਬਾਜਵਾ ਨੇ ਕਿਹਾ ਕਿ ਪਿੰਡਾਂ ‘ਚ ਧਰਮਸ਼ਾਲਾਵਾਂ ਦੀ ਉਸਾਰੀ ਸਮੇਂ ਇਹ ਯਕੀਨੀ ਬਣਾਇਆ ਜਾਵੇ ਕਿ ਇਨਾਂ ਨੂੰ ਖੁੱਲੀਆਂ-ਡੁੱਲੀਆਂ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਉਚੇਚਾ ਧਿਆਨ ਦਿੱਤਾ ਜਾਵੇ ਤਾਂ ਕਿ ਗਰੀਬ ਅਤੇ ਲੋੜਵੰਦ ਲੋਕ ਆਪਣੇ ਸਾਰੇ ਸਮਾਜਿਕ ਸਮਾਗਮ ਇੱਥੇ ਕਰ ਸਕਣ ਅਤੇ ਬੇਲੋੜੇ ਖ਼ਰਚਿਆਂ ਤੋਂ ਬਚ ਸਕਣ। ਉਨਾਂ ਕਿਹਾ ਕਿ ਜੇਕਰ ਧਰਮਸ਼ਾਲਾ ਤੰਗ ਜਗਾ ਵਿੱਚ ਬਣੀ ਹੋਈ ਹੋਵੇ ਤਾਂ ਪੰਚਾਇਤ ਆਪਣੀ ਜਾਂ ਆਪਣੀ ਜ਼ਮੀਨ ਦਾ ਕਿਸੇ ਨਾਲ ਤਬਾਦਲਾ ਕਰਕੇ ਧਰਮਸ਼ਾਲਾ ਦੀ ਉਸਾਰੀ ਕਿਸੇ ਖੁੱਲੀ ਜਗਾ ਵਿੱਚ ਕਰਾਉਣ ਦਾ ਫੈਸਲਾ ਵੀ ਕਰ ਸਕਦੀ ਹੈ।
ਪੰਚਾਇਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਤੋਂ ਬਾਅਦ ਹੀ ਪਿੰਡ ਦੇ ਹੋਰ ਵਿਕਾਸ ਕਾਰਜ ਸ਼ੁਰੂ ਕੀਤੇ ਜਾਣ।
ਸ. ਬਾਜਵਾ ਨੇ ਅੱਗੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਨੂੰ ਠੇਕੇ/ਚਕੋਤੇ ਉÎੱਤੇ ਦੇਣ ਸਮੇਂ ਅਨੁਸੂਚਿਤ ਜਾਤੀਆਂ ਨੂੰ ਦਿੱਤੀ ਜਾਣ ਵਾਲੀ ਤੀਜੇ ਹਿੱਸੇ ਦੀ ਜ਼ਮੀਨ ਦੀ ਬੋਲੀ ਦੀ ਬੋਲੀ ਵੱਖਰੀ ਕਰਵਾਉਣ ਲਈ ਬਕਾਇਦਾ ਤੌਰ ‘ਤੇ ਪਿੰਡ ਵਿੱਚ ਢੰਡੋਰਾ/ਮੁਨਿਆਦੀ ਕਰਵਾਈ ਜਾਵੇ ਅਤੇ ਸਬੰਧਤ ਪਿੰਡ ਦੇ ਗੁਰਦੁਆਰੇ/ਮੰਦਰ ਦੇ ਲਾਊਡ ਸਪੀਕਰ ਰਾਹੀਂ ਸਵੇਰੇ ਸ਼ਾਮ ਸੂਚਨਾ ਦਿੱਤੀ ਜਾਵੇ। ਇਸ ਜ਼ਮੀਨ ਦੀ ਬੋਲੀ ਵਿੱਚ ਸਿਰਫ਼ ਸਬੰਧਤ ਪਿੰਡ ਦੇ ਵਾਸੀ ਅਨੁਸੂਚਿਤ ਜਾਤੀ ਵਰਗ ਦੇ ਲੋਕ ਹੀ ਹਿੱਸਾ ਲੈਣ। ਉਨਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਕੋਟੇ ਵਿੱਚੋਂ ਬੋਲੀ ਰਾਹੀਂ ਠੇਕੇ ਉਤੇ ਦਿੱਤੀ ਗਈ ਜ਼ਮੀਨ ਲੈਣ ਵਾਲੇ ਲੋਕਾਂ ਨੂੰ ਇਸ ਜ਼ਮੀਨ ਉਤੇ ਖੁਦ ਹੀ ਕਾਸ਼ਤ ਕਰਨ ਦੀ ਅਪੀਲ ਵੀ ਕੀਤੀ। ਉਨਾ ਸਪੱਸ਼ਟ ਕੀਤਾ ਕਿ ਜੇ ਠੇਕੇ ਉਤੇ ਲਈ ਜ਼ਮੀਨ ਨੂੰ ਅੱਗੇ ਕਿਸੇ ਹੋਰ ਵਿਅਕਤੀ ਨੂੰ ਕਾਸ਼ਤ ਕਰਨ ਲਈ ਦਿੱਤਾ ਗਿਆ ਤਾਂ ਇਹ ਬੋਲੀ ਰੱਦ ਕਰ ਦਿੱਤੀ ਜਾਵੇਗੀ।
ਕਾਂਗਰਸ ਦੇ ਅਮੇਠੀ ਉਮੀਦਵਾਰ ਦਾ ਪੰਜਾਬ ਕਨੈਕਸ਼ਨ: ਲੁਧਿਆਣਾ ਦੇ ਕਿਸ਼ੋਰੀ ਲਾਲ, ਗਾਂਧੀ ਪਰਿਵਾਰ ਦੇ ਵਫ਼ਾਦਾਰ
ਕਾਂਗਰਸ ਦੇ ਅਮੇਠੀ ਉਮੀਦਵਾਰ ਦਾ ਪੰਜਾਬ ਕਨੈਕਸ਼ਨ: ਲੁਧਿਆਣਾ ਦੇ ਕਿਸ਼ੋਰੀ ਲਾਲ, ਗਾਂਧੀ ਪਰਿਵਾਰ ਦੇ ਵਫ਼ਾਦਾਰ ਚੰਡੀਗੜ੍ਹ, 6ਮਈ(ਵਿਸ਼ਵ ਵਾਰਤਾ)- ਕਰੀਬ ਚਾਲੀ...