ਤੇਲ ਸੰਕਟ ਵਿਚਾਲੇ ਪੈਟਰੋਲ ਪੰਪਾਂ ‘ਤੇ ਡੀਜ਼ਲ ਦੀ ਵਿਕਰੀ ਦੀਆਂ ਨਵੀਆਂ ਸੀਮਾਵਾਂ ਤੈਅ
ਨਿੱਜੀ ਕੰਪਨੀਆਂ ਨੇ ਚੁੱਕਿਆ ਵੱਡਾ ਕਦਮ!
ਨਵੀ ਦਿੱਲੀ, 24 ਸਤੰਬਰ 2026 (ਵਿਸ਼ਵ ਵਾਰਤਾ): ਗਲੋਬਲ ਮਾਰਕੀਟ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਬਾਲਣ (ਈਂਧਨ) ਦੇ ਸੰਕਟ ਦੇ ਕਾਰਨ ਇੱਕ ਵਾਰ ਫਿਰ ਤੇਲ ਕੰਪਨੀਆਂ ਆਪਣੇ ਪੰਪਾਂ ‘ਤੇ ਵਿਕਰੀ ਸੀਮਤ ਕਰਨ ਲੱਗੀਆਂ ਹਨ। ਮੀਡੀਆ ਰਿਪੋਰਟਾਂ ਦੇ ਮੁਤਾਬਕ, ਕੁਝ ਨਿੱਜੀ ਈਂਧਨ ਕੰਪਨੀਆਂ ਨੇ ਆਪਣੇ ਪੰਪਾਂ ‘ਤੇ ਡੀਜ਼ਲ ਦੀ ਵਿਕਰੀ ਸੀਮਤ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਕੁਝ ਜੀਓ-ਬੀਪੀ (Jio-BP) ਪੈਟਰੋਲ ਪੰਪਾਂ ‘ਤੇ ਇੱਕ ਗਾਹਕ ਨੂੰ ਵੱਧ ਤੋਂ ਵੱਧ 50 ਲੀਟਰ ਡੀਜ਼ਲ ਵੇਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਉੱਥੇ ਹੀ, ਕੁਝ ਆਊਟਲੈੱਟਾਂ ‘ਤੇ ਇੱਕ ਦਿਨ ਵਿੱਚ ਕੁੱਲ ਡੀਜ਼ਲ ਵਿਕਰੀ ਦੀ ਸੀਮਾ 6,000 ਲੀਟਰ ਤੱਕ ਤੈਅ ਕੀਤੇ ਜਾਣ ਦੀ ਵੀ ਖ਼ਬਰ ਹੈ। ਇਸ ਤੋਂ ਇਲਾਵਾ, ਨਾਇਰਾ ਐਨਰਜੀ ਦੇ ਕੁਝ ਪੈਟਰੋਲ ਪੰਪਾਂ ‘ਤੇ ਇੱਕ ਗਾਹਕ ਨੂੰ ਇੱਕ ਵਾਰ ਵਿੱਚ 70 ਤੋਂ 200 ਲੀਟਰ ਤੱਕ ਡੀਜ਼ਲ ਦੇਣ ਦੀ ਸੀਮਾ ਤੈਅ ਕੀਤੀ ਗਈ ਹੈ।
ਹਾਲਾਂਕਿ, ਇੰਡੀਅਨ ਆਇਲ (IOCL), ਐੱਚ.ਪੀ.ਸੀ.ਐੱਲ. (HPCL) ਅਤੇ ਬੀ.ਪੀ.ਸੀ.ਐੱਲ. (BPCL) ਵਰਗੀਆਂ ਦੇਸ਼ ਦੀਆਂ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਇਹ ਸਾਫ਼ ਕਹਿ ਦਿੱਤਾ ਹੈ ਕਿ ਉਨ੍ਹਾਂ ਦੇ ਪੈਟਰੋਲ ਪੰਪਾਂ ‘ਤੇ ਅਜਿਹੀ ਕੋਈ ਪਾਬੰਦੀ ਨਹੀਂ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















