ਤੁਰਕੀ ‘ਚ ਆਇਆ ਭੂਚਾਲ
ਕਈ ਸ਼ਹਿਰਾਂ ਵਿੱਚ ਤਬਾਹ ਹੋਈਆਂ ਇਮਾਰਤਾਂ
ਚੰਡੀਗੜ੍ਹ, 6ਫਰਵਰੀ(ਵਿਸ਼ਵ ਵਾਰਤਾ)-ਤੁਰਕੀ ‘ਚ ਅੱਜ ਸਵੇਰੇ ਭੂਚਾਲ ਦੇ ਝਟਕਿਆਂ ਕਾਰਨ ਧਰਤੀ ਪੂਰੀ ਕੰਬ ਗਈ। ਦੱਖਣੀ ਤੁਰਕੀ ਵਿੱਚ ਇਸ ਭੂਚਾਲ ਦੀ ਤੀਬਰਤਾ 7.8 ਦੱਸੀ ਗਈ ਹੈ। ਇਸ ਦਾ ਕੇਂਦਰ ਗਾਜ਼ਾਪੱਟੀ ਸ਼ਹਿਰ ਤੋਂ 30 ਕਿਲੋਮੀਟਰ ਦੂਰ ਅਤੇ ਜ਼ਮੀਨ ਤੋਂ ਲਗਭਗ 24 ਕਿਲੋਮੀਟਰ ਹੇਠਾਂ ਸੀ। ਸਥਾਨਕ ਸਮੇਂ ਮੁਤਾਬਕ ਭੂਚਾਲ ਸਵੇਰੇ 4.17 ਵਜੇ ਆਇਆ। ਭੂਚਾਲ ਤੋਂ 11 ਮਿੰਟ ਬਾਅਦ 6.7 ਤੀਬਰਤਾ ਦਾ ਦੂਜਾ ਭੂਚਾਲ ਵੀ ਆਇਆ। ਇਸ ਦਾ ਕੇਂਦਰ ਜ਼ਮੀਨ ਤੋਂ 9.9 ਕਿਲੋਮੀਟਰ ਹੇਠਾਂ ਸੀ। ਦੂਜੇ ਭੂਚਾਲ ਦੇ 19 ਮਿੰਟ ਬਾਅਦ 5.6 ਤੀਬਰਤਾ ਦਾ ਤੀਜਾ ਭੂਚਾਲ ਵੀ ਆਇਆ। ਇਸ ਲਈ ਕਈ ਲੋਕਾਂ ਦੇ ਮਲਬੇ ਹੇਠਾਂ ਦੱਬ ਕੇ ਮਾਰੇ ਜਾਣ ਦਾ ਖਦਸ਼ਾ ਹੈ। ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਦੇਖ ਕੇ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹਾਲਾਂਕਿ ਹਾਲੇ ਤੱਕ ਕਿਸੇ ਪ੍ਰਕਾਰ ਦੇ ਜਾਨੀ ਨੁਕਸਾਨ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤੁਰਕੀ ਦੇ ਅਧਿਕਾਰੀਆਂ ਨੇ ਅਜੇ ਤੱਕ ਕਿਸੇ ਦੀ ਮੌਤ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਦਿੱਤੀ ਹੈ, ਪਰ ਸੋਸ਼ਲ ਨੈਟਵਰਕਸ ‘ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਨੇ ਦੇਸ਼ ਦੇ ਦੱਖਣ-ਪੂਰਬ ਦੇ ਕਈ ਸ਼ਹਿਰਾਂ ਵਿੱਚ ਤਬਾਹ ਹੋਈਆਂ ਇਮਾਰਤਾਂ ਨੂੰ ਦਿਖਾਇਆ ਹੈ।
Earthquake of Magnitude:7.5, Occurred on 06-02-2023, 06:47:35 IST, Lat: 37.25 & Long: 37.07, Depth: 10 Km ,Location: 399km NNE of Beirut, Lebanon for more information Download the BhooKamp App https://t.co/YXDS6XRDMQ@Dr_Mishra1966 @Ravi_MoES @ndmaindia @Indiametdept pic.twitter.com/xnu13DSefC
— National Center for Seismology (@NCS_Earthquake) February 6, 2023