ਤੀਸਰੀ ਵਾਰ ਵੀ ਬੇਟੀ ਪੈਦਾ ਹੋਈ ਤਾਂ, ਮਾਂ ਨੇ ਹੀ ਪਾਣੀ ਵਿੱਚ ਡੁਬੋ ਕੇ ਲੈ ਲਈ ਜਾਨ

ਦਿੱਲੀ, 30 ਨਵੰਬਰ (ਵਿਸ਼ਵ ਵਾਰਤਾ)- ਆਪਣੇ ਨਵਜੰਮੇ ਬੱਚੇ ਨੂੰ ਹਰ ਮਾਂ ਬਹੁਤ ਪਿਆਰ ਕਰਦੀ ਹੈ, ਉਹ ਭਾਵੇਂ ਕੁੜੀ ਹੋਵੇ ਜਾਂ ਮੁੰਡਾ। ਨਵਜੰਮੇ ਬੱਚੇ ਨੂੰ ਹਮੇਸ਼ਾਂ ਪਿਆਰ ਦੁਲਾਰ ਨਾਲ ਹੀ ਰੱਖਿਆ ਜਾਂਦਾ ਹੈ। ਪਰ ਸੋਚੋ ਜੇਕਰ ਮਾਂ ਹੀ ਆਪਣੇ ਬੱਚੇ ਦੀ ਜਾਨ ਲੈ ਲਵੇ ਤਾਂ ਇਸ ਤੋਂ ਵੱਡੀ ਦੁੱਖ ਦੀ ਗੱਲ ਕੀ ਹੋ ਸਕਦੀ ਹੈ? ਇਸ ਤਰ੍ਹਾਂ ਦਾ ਹੀ ਇਕ ਮਾਮਲਾ ਮਹਾਂਰਾਸ਼ਟਰ ਦੇ ਬਾਰਾਮਤੀ ਤੋਂ ਆਇਆ ਹੈ, ਜਿਥੇ ਮਾਂ ਨੇ ਆਪਣੀ ਨਵਜੰਮੀ ਧੀ ਨੂੰ ਪਾਣੀ ਵਿੱਚ ਡੁਬੋ ਕੇ ਮਾਰ ਦਿੱਤਾ। ਬਾਰਾਮਤੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਲਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ ਤੰਗ ਆ ਗਈ ਸੀ ਕਿ ਉਸ ਕੋਲ ਤੀਸਰੀ ਕੁੜੀ ਹੋਈ ਹੈ, ਉਹ ਉਮੀਦ ਕਰ ਰਹੀ ਸੀ ਕਿ ਉਸ ਕੋਲ ਇਸ ਬਾਰ ਬੇਬੀ ਬੁਆਏ ਹੋਵੇਗਾ। ਤੀਸਰੀ ਵਾਰ ਫਿਰ ਤੋਂ ਕੁੜੀ ਪੈਦਾ ਹੋਣ ਨਾਲ ਉਸ ਨੂੰ ਗੁੱਸਾ ਆਇਆ ਤੇ ਉਸ ਨੇ ਉਸਨੂੰ ਪਾਣੀ ਵਿੱਚ ਡੁਬੋ ਕੇ ਮਾਰ ਦਿੱਤਾ।




















