ਤੀਸਰੀ ਵਾਰ ਫਿਰ ਲੇਬਰ ਸਰਕਾਰ !
ਮੈਲਬੋਰਨ , 26ਨਵੰਬਰ(ਗੁਰਪੁਨੀਤ ਸਿੱਧੂ)- ਆਸਟ੍ਰੇਲੀਆ ਦੇ ਅਹਿਮ ਰਾਜ ਵਿਕਟੋਰੀਆ ਵਿੱਚ ਪਈਆਂ ਵੋਟਾਂ ਦੇ ਅੱਜ ਸ਼ਾਮ ਨੂੰ ਆਏ ਨਤੀਜਿਆਂ ਵਿੱਚ ਵਿਕਟੋਰੀਆ ਦੇ ਵੋਟਰਾਂ ਨੇ ਤੀਸਰੀ ਵਾਰ ਲੇਬਰ ਪਾਰਟੀ ਤੇ ਭਰੋਸਾ ਕਰਦਿਆਂ ਸੀਨੀਅਰ ਡੇਨੀਅਲ ਐਂਡਰਿਊਜ਼ ਦੀਆਂ ਨੀਤੀਆਂ ਤੇ ਮੋਹਰ ਲਗਾ ਦਿੱਤੀ ਹੈ। ਹੁਣ ਤੱਕ ਵਿਕਟੋਰੀਆ ਦੀਆਂ 87 ਸੀਟਾਂ ਵਿੱਚੋਂ 70 ਸੀਟਾਂ ਦੇ ਆਏ ਨਤੀਜਿਆਂ ਵਿਚੋਂ ਲੇਬਰ ਪਾਰਟੀ ਨੇ ਲੋਂੜੀਦੀਆਂ 44 ਸੀਟਾਂ ਪ੍ਰਾਪਤ ਕਰਕੇ ਅਗਲੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਕਰ ਲਿਆ ਹੈ। ਹੁਣ ਤੱਕ ਦੇ ਨਤੀਜਿਆਂ ਵਿੱਚ ਮੁੱਖ ਵਿਰੋਧੀ ਗਠਜੋੜ ਜੋ ਲੀਬਰਲ ਪਾਰਟੀ ਤੇ ਨੈਸ਼ਨਲ ਪਾਰਟੀ ਵਿਚਕਾਰ ਸੀ, ਨੂੰ 20ਸੀਟਾਂ ਹੀ ਮਿਲੀਆਂ ਹਨ। ਜਦਕਿ ਹੋਰ 6 ਸੀਟਾਂ ਤੇ ਜੇਤੂ ਰਹੇ ਹਨ। ਇੱਥੇ ਇਹ ਗੱਲ ਵਰਨਣਯੋਗ ਹੈ ਕਿ 2018 ਵਿੱਚ ਹੋਈਆਂ ਚੋਣਾਂ ਵਿੱਚ ਲੇਬਰ ਪਾਰਟੀ ਨੇ 55 ਤੇ ਵਿਰੋਧੀ ਗਠਜੋੜ ਨੂੰ 27 ਤੇ ਹੋਰਨਾਂ ਨੂੰ 6ਸੀਟਾਂ ਤੇ ਜਿੱਤ ਪ੍ਰਾਪਤ ਹੋਈ ਸੀ। ਸੰਭਾਵਨਾਂ ਹੈ ਕਿ ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਦੀ ਅਗਵਾਈ ਵਿੱਚ ਹੀ ਤੀਸਰੀ ਵਾਰ ਲੇਬਰ ਪਾਰਟੀ ਸਹੁੰ ਚੁੱਕੇਗੀ।