ਐਸ.ਏ.ਐਸ ਨਗਰ, 08 ਸਤੰਬਰ (ਸਤੀਸ਼ ਕੁਮਾਰ ਪੱਪੀ)-ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਅਸਲਾ ਲਾਇਸੰਸਾਂ ਤੇ ਕੁੱਲ 03 (ਤਿੰਨ) ਹਥਿਆਰ ਦਰਜ ਹਨ, ਉਹ ਅਸਲਾ ਲਾਇਸੰਸ ਧਾਰਕ ਆਰਮਜ਼ ਐਕਟ 1959 ਬਾਈ ਦਾ ਆਰਮਜ਼ (ਸੋਧ) ਐਕਟ 2019 ਦੇ ਸੈਕਸ਼ਨ 3 ਵਿੱਚ ਕੀਤੀ ਸੋਧ ਅਨੁਸਾਰ ਤੀਜਾ ਹਥਿਆਰ ਡਲੀਟ ਕਰਵਾਉਣਾ ਜਰੂਰੀ ਹੋ ਗਿਆ ਹੈ । ਇਹ ਜਾਣਕਾਰੀ ਦਿੰਦਿਆਂ ਵਧੀਕ ਜਿਲ੍ਹਾ ਮੈਜਿਸਟਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਮੂਹ ਅਸਲਾ ਲਾਇਸੰਸ ਧਾਰਕ ਅਤੇ ਬਾਹਰਲੇ ਜਿਲ੍ਹਿਆਂ / ਰਾਜਾਂ ਤੋਂ ਇਸ ਜਿਲ੍ਹੇ ਵਿੱਚ ਪਤਾ ਤਬਦੀਲ ਕਰਵਾ ਕੇ ਆਏ ਅਸਲਾ ਲਾਇਸੰਸ ਧਾਰਕਾਂ ਨੂੰ ਸੂਚਿਤ ਕੀਤਾ ਕਿ ਉਹ ਮਿਤੀ 13.12.2020 ਤੋਂ ਪਹਿਲਾਂ—ਪਹਿਲਾਂ ਆਪਣੇ ਅਸਲਾ ਲਾਇਸੰਸਾਂ ਦਾ ਤੀਜਾ ਲਾਇਸੰਸੀ ਹਥਿਆਰ ਡਲੀਟ / ਜਮ੍ਹਾਂ ਕਰਵਾਉਣ । ਇਸ ਤੋਂ ਬਾਅਦ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ । ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੇਕਰ ਕਿਸੇ ਲਾਇਸੰਸ ਧਾਰਕ ਵੱਲੋਂ ਨਿਯਤ ਮਿਤੀ ਤੱਕ ਅਸਲਾ ਡਲੀਟ / ਜਮ੍ਹਾਂ ਨਹੀਂ ਕਰਵਾਇਆ ਜਾਂਦਾ ਤਾਂ ਇਸ ਸਬੰਧੀ ਸਾਰੀ ਜਿੰਮੇਵਾਰੀ ਨਿਰੋਲ ਲਾਇਸੰਸ ਧਾਰਕ ਦੀ ਹੋਵੇਗੀ । ਇਸ ਤੋਂ ਇਲਾਵਾ ਜੇਕਰ ਕੋਈ ਹੋਰ ਜਾਣਕਾਰੀ ਲੋੜੀਂਦੀ ਹੋਵੇ ਤਾਂ ਡਿਪਟੀ ਕਮਿਸ਼ਨਰ ਦਫਤਰ ਦੀ ਈ—ਮੇਲ ਆਈ.ਡੀ. [email protected] ਤੇ ਜਾਂ ਕਮਰਾ ਨੰ: 311, ਦੂਜੀ ਮੰਜ਼ਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ—76, ਐਸ.ਏ.ਐਸ ਨਗਰ ਵਿਖੇ ਸੰਪਰਕ ਕਰ ਸਕਦੇ ਹਨ ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...























