ਵੱਡੀ ਖਬਰ
ਤਾਲੀਬਾਨੀ ਅੱਤਵਾਦੀਆਂ ਨੇ ਗੁਰਦੁਆਰਾ ਸਾਹਿਬ ਵਿੱਚੋਂ ਉਤਰਵਾਇਆ ਨਿਸ਼ਾਨ ਸਾਹਿਬ
ਚੰਡੀਗੜ੍ਹ,6 ਅਗਸਤ (ਵਿਸ਼ਵ ਵਾਰਤਾ) ਅਫਗਾਨੀਸਤਾਨ ਦੇ ਚਮਕਾਨੀ,ਪਕਤੀਆ ਵਿੱਚ ਸਥਿਤ ਗੁਰਦੁਆਰਾ ਥਾਲਾ ਸਾਹਿਬ ਦਾ ਨਿਸ਼ਾਨ ਸਾਹਿਬ ਤਾਲੀਬਾਨੀ ਅੱਤਵਾਦੀਆਂ ਨੇ ਉਤਰਵਾ ਦਿੱਤਾ ਹੈ। ਦੱਸ ਦਈਏ ਕਿ ਆਪਣੀ ਉਦਾਸੀ ਦੇ ਸਮੇਂ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਵੀ ਆਏ ਸਨ ,ਜਿਸ ਕਾਰਨ ਇਹ ਸਥਾਨ ਸਿੱਖ ਜਗਤ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ।
ਅਮਰੀਕੀ ਫੌਜੀਆਂ ਦੇ ਜਾਣ ਨਾਲ ਅਫਗਾਨੀਸਤਾਨ ਵਿੱਚ ਤਾਲੀਬਾਨ ਨੇ ਫਿਰ ਤੋਂ ਆਪਣੀ ਪਕੜ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ ਨਿਧਾਨ ਸਿੰਘ ਸਚਦੇਵਾ ਨੂੰ ਵੀ ਇਸੇ ਸਥਾਨ ਤੋਂ ਕਿਡਨੈਪ ਕਰ ਲਿਆ ਗਿਆ ਸੀ।