ਤਾਮਸ ਸੁਲੀਓਕ ਬਣੇ ਹੰਗਰੀ ਦੇ ਨਵੇਂ ਰਾਸ਼ਟਰਪਤੀ
ਬੁਡਾਪੇਸਟ, 27 ਫਰਵਰੀ (IANS,ਵਿਸ਼ਵ ਵਾਰਤਾ) ਹੰਗਰੀ ਦੇ ਸੰਸਦ ਮੈਂਬਰਾਂ ਨੇ ਸੰਵਿਧਾਨਕ ਅਦਾਲਤ ਦੇ ਮੁਖੀ ਤਾਮਸ ਸੁਲਿਓਕ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ ਹੈ| ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਸੋਮਵਾਰ ਨੂੰ 199 ਸੰਸਦ ਮੈਂਬਰਾਂ ਵਿੱਚੋਂ 146 ਨੇ ਵੋਟਿੰਗ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚੋਂ 134 ਵੋਟਾਂ ਪੱਖ ਵਿੱਚ ਅਤੇ ਪੰਜ ਵਿਰੋਧ ਵਿੱਚ ਪਈਆਂ। ਸੱਤ ਵੋਟਾਂ ਅਯੋਗ ਸਨ। ਵਿਰੋਧੀ ਧਿਰ ਦੇ ਜ਼ਿਆਦਾਤਰ ਸੰਸਦ ਮੈਂਬਰਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਸੁਲੀਓਕ ਨੇ ਵੀਰਵਾਰ ਨੂੰ ਆਪਣੀ ਨਾਮਜ਼ਦਗੀ ਦੌਰਾਨ ਇੱਕ ਭਾਸ਼ਣ ਵਿੱਚ ਕਿਹਾ, “ਇੱਕ ਨਿਆਂਕਾਰ ਵਜੋਂ, ਅਤੇ ਗਣਤੰਤਰ ਦੇ ਰਾਸ਼ਟਰਪਤੀ ਵਜੋਂ ਮੇਰੀ ਭੂਮਿਕਾ ਵਿੱਚ, ਮੇਰੀ ਸਭ ਤੋਂ ਮਹੱਤਵਪੂਰਨ ਵਚਨਬੱਧਤਾ ਜਨਤਾ ਦੇ ਭਲੇ ਲਈ ਕੰਮ ਕਰਨਾ ਅਤੇ ਕਾਨੂੰਨ ਦੇ ਸ਼ਾਸਨ ਦੇ ਬੁਨਿਆਦੀ ਮੁੱਲਾਂ ਨੂੰ ਬਰਕਰਾਰ ਰੱਖਣਾ ਹੈ।” ਦੇਸ਼ ਦੀ ਏਕਤਾ ਨੂੰ ਠੋਸ ਰੂਪ ਦੇਣਾ ਹੋਵੇਗਾ। ,