ਵੇਦਾਂਤਾ ਕੰਪਨੀ ਵੱਲੋਂ ਮਾਨਸਾ ਇਲਾਕੇ ਵਿਚ ਹਰਿਆਲੀ ਵਧਾਉਣ ਅਤੇ ਰਾਖ ਨੂੰ ਇੱਟਾਂ ਵਿਚ ਵਰਤੋਂ ਲਈ ਸਨਮਾਨਿਆ
ਮਾਨਸਾ, 7 ਜੂਨ- ਮਾਨਸਾ ਜ਼ਿਲ੍ਹੇ ਵਿਚ ਲੱਗੇ ਪ੍ਰਾਈਵੇਟ ਭਾਈਬਾਲੀ ਤਹਿਤ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ‘ਤਲਵੰਡੀ ਸਾਬੋ ਪਾਵਰ ਲਿਮਟਿਡ* (ਟੀਐਸਪੀਐਲ) ਦੇ ਪ੍ਰਬੰਧਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਵਾਤਾਵਰਣ ਉਤ¤ਮਤਾ ਸਨਮਾਨ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਵੇਦਾਂਤਾ ਕµਪਨੀ ਨੂੰ ਇਲਾਕੇ ਵਿ¤ਚ ਹਰਿਆਲੀ ਵਧਾਉਣ ਅਤੇ ਫਲਾਈ ਐਸ਼ ਦੀ ਵਰਤੋਂ ਇ¤ਟਾਂ ਬਣਾਉਣ ਵਿ¤ਚ ਕਰਨ ਲਈ ਜਾਗਰੂਕਤਾ ਫੈਲਾਉਣ ਲਈ ਦਿ¤ਤਾ ਗਿਆ ਹੈ ਅਤੇ ਕµਪਨੀਂ ਵ¤ਲੋਂ ਛਵੀ ਨਾਥ ਸਿੰਘ ਚੀਫ ਆਪਰੇਟਿੰਗ ਅਫ਼ਸਰ ਅਤੇ ਵਿਕਾਸ ਸ਼ਰਮਾ ਨੇ ਇਹ ਸਨਮਾਨ ਪ੍ਰਾਪਤ ਕੀਤਾ।
ਇਥੇ ਜਿਕਰਯੋਗ ਹੈ ਕਿ ਹਰ ਸਾਲ ਪµਜਾਬ ਸਰਕਾਰ ਵਿਸ਼ਵ ਵਾਤਾਵਰਣ ਦਿਵਸ ਨੂੰ ਵ¤ਡੇ ਪ¤ਧਰ *ਤੇ ਮਨਾਉਂਦੀ ਹੈ ਅਤੇ ਉਨ੍ਹਾਂ ਉਦਯੋਗਾਂ ਅਤੇ ਖੋਜ—ਕਰਤਾਵਾਂ ਨੂੰ ਸਨਮਾਨਿਤ ਕਰਦੀ ਹੈ, ਜੋ ਵਾਤਾਵਰਣ ਸµਭਾਲ ਦੇ ਖੇਤਰ ਵਿ¤ਚ ਵਡਮੁ¤ਲਾ ਯੋਗਦਾਨ ਪਾਉਂਦੇ ਹਨ।
ਸਾਲ 2018—19 ਵਿ¤ਚ ਪੰਜਾਬ ਸਰਕਾਰ ਦੇ ਪ੍ਰਾਜੈਕਟ ‘ਮਿਸ਼ਨ ਤµਦਰੁਸਤ ਪµਜਾਬ’ ਤਹਿਤ ਤਲਵµਡੀ ਸਾਬੋ ਪਾਵਰ ਲਿਮਿਟਡ ਨੇ ਮਾਨਸਾ, ਤਲਵµਡੀ ਸਾਬੋ ਅਤੇ ਆਲੇ—ਦੁਆਲੇ ਦੇ ਪਿµਡਾਂ ਵਿ¤ਚ 30,000 ਪੌਦੇ ਲਗਾਏ ਸਨ। ਇਸ ਤੋਂ ਇਲਾਵਾ, ਥਰਮਲ ਦੀ ਰਾਖ ਦੀ ਵਰਤੋਂ ਇ¤ਟ—ਨਿਰਮਾਣ ਵਿ¤ਚ ਕਰਨ ਲਈ ਵੀ ਕµਪਨੀਂ ਨੇ ਭ¤ਠਿਆਂ ਦੇ ਮਾਲਕਾਂ ਨਾਲ ਕਈ ਜਾਗਰੂਕਤਾ ਕੈਂਪ ਲਗਾਏ ਅਤੇ ਲੋਕਾਂ ਨੂੰ ਰਾਖ ਦੀ ਵਰਤੋ ਨਿਰਮਾਣ ਕਾਰਜਾਂ ਵਿ¤ਚ ਕਰਨ ਲਈ ਉਤਸ਼ਾਹਿਤ ਕੀਤਾ। ਇਸ ਦੇ ਨਤੀਜੇ ਵਜੋਂ ਨੇੜਲੇ ਭ¤ਠਿਆਂ ਵਿ¤ਚ 23 ਪ੍ਰਤੀਸ਼ਤ ਰਾਖ ਦੀ ਵਰਤੋਂ ਇ¤ਟ ਨਿਰਮਾਣ ਵਿ¤ਚ ਹੋਣ ਲ¤ਗੀ। ਤਲਵµਡੀ ਸਾਬੋ ਪਾਵਰ ਲਿਮਿਟਡ ਪµਜਾਬ ਵਿ¤ਚ ਇਸ ਪਾਇਲਟ ਪ੍ਰਾਜੈਕਟ ਨੂੰ ਚਲਾਉਣ ਵਾਲਾ ਪਹਿਲਾਂ ਥਰਮਲ ਪਲਾਂਟ ਹੈ ਅਤੇ ਇਸ ਨੂੰ ਊਰਜਾ ਅਤੇ ਵਾਤਾਵਰਣ ਸਬµਧੀ ਅµਤਰ—ਰਾਸ਼ਟਰੀ ਕਾਨਫਰੈਂਸ— ਚੈਲੇਜੰਸ ਐਂਡ ਆਪਰਚੂਨਿਟਿਸ (ਈ ਐ¤ਨ ਸੀ ਓ 2019), ਜਿਸ ਨੂੰ ਸੀ. ਆਈ. ਐਮ. ਐ¤ਫ. ਆਰ (ਸੈਂਚਰ ਇµਸਟੀਚਿਊਟ ਆਫ ਮਾਈਨਿੰਗ ਐਂਡ ਫਿਊਲ ਰਿਸਰਚ) ਭਾਰਤ ਸਰਕਾਰ ਨੇ ਆਯੋਜਿਤ ਕੀਤਾ ਸੀ ਅਤੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਡਾ. ਹਰਸ਼ ਵਰਧਨ, ਸਾਇੰਸ ਅਤੇ ਤਕਨਾਲੋਜੀ ਮµਤਰੀ ਨੇ 22 ਫਰਵਰੀ ਨੂੰ ਉਦਘਾਟਨ ਕੀਤਾ ਸੀ।
ਦਿਲਚਸਪ ਗੱਲ ਹੈ ਕਿ ਵੇਦਾਂਤਾ ਕੰਪਨੀ ਵੱਲੋਂ 30 ਅਕਤੂਬਰ 2015 ਨੂੰ 210 ਏਕੜ ਵਿਚ 5928 ਲੋਕਾਂ ਦੀ ਸਹਾਇਤਾ ਨਾਲ ਵੱਖ—ਵੱਖ 23 ਵਰਾਇਟੀਆਂ ਦੇ 208751 ਦਰੱਖਤ 53 ਮਿੰਟ ਵਿਚ ਲਾਕੇ ਵਿਸ਼ਵ ਰਿਕਾਰਡ ਕਾਇਮ ਕਰਕੇ ਗਿਨੀਜ ਵਰਲਡ ਰਿਕਾਰਡ ਕਾਇਮ ਕੀਤਾ ਹੈ।
ਇਸ ਤੋਂ ਇਲਾਵਾ, ਤਲਵµਡੀ ਸਾਬੋ ਪਾਵਰ ਲਿਮਿਟਡ ਲੋਕ ਭਲਾਈ ਦੇ ਕµਮਾ ਦੁਆਰਾ ਵੀ ਇਲਾਕੇ ਦੇ ਲੋਕਾਂ ਲਈ ਕਈ ਖੇਤਰਾਂ ਵਿ¤ਚ ਕµਮ ਕਰ ਰਿਹਾ ਹੈ ਜਿਵੇਂ ਕਿ ਸਿਹਤ, ਸਿ¤ਖਿਆ ਅਤੇ ਖੇਤੀਬਾੜੀ ਆਦਿ। ਭਵਿ¤ਖ ਵਿ¤ਚ ਵੀ ਕµਪਨੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਈ ਗਤੀਵਿਧੀਆਂ ਲਈ ਸਹਿਯੋਗ ਦਵੇਗੀ।
ਫੋਟੋ ਨੰਬਰ: 04
ਫੋਟੋ ਕੈਪਸ਼ਨ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਂਵਾਲਾ ਤਾਪ ਘਰ ਦੇ ਪ੍ਰਬੰਧਕਾਂ ਨੂੰ ਸਨਮਾਨਿਤ ਕਰਦਿਆਂ ਦੀ ਇਕ ਤਸਵੀਰ।