ਤਰਨਤਾਰਨ ਵਿੱਚ ਕਾਂਗਰਸੀ ਤੇ ਆਪ ਵਰਕਰ ਆਪਸ ਵਿੱਚ ਭਿੜੇ
ਫਾਇਰਿੰਗ ਵਿੱਚ ਇੱਕ ਦੀ ਹਾਲਤ ਗੰਭੀਰ
ਚੰਡੀਗੜ੍ਹ,19 ਅਗਸਤ(ਵਿਸ਼ਵ ਵਾਰਤਾ) ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸੀ ਵਰਕਰਾਂ ਦੇ ਆਪਸ ਵਿੱਚ ਭਿੜਨ ਦੀ ਖਬਰ ਮਿਲੀ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਵੱਲੋਂ ਐਲਾਨੇ ਗਏ ਬਿਜਲੀ ਮਾਫੀ ਦੇ ਗਾਰੰਟੀ ਕਾਰਡ ਵੰਡ ਰਹੇ ਸਨ , ਜਿਸ ਦੌਰਾਨ ਉਹਨਾਂ ਦੀ ਲੋਕਲ ਕਾਂਗਰਸੀ ਵਰਕਰਾਂ ਦੇ ਨਾਲ ਝੜਪ ਹੋ ਗਈ। ਇਸ ਦੌਰਾਨ ਫਾਇਰਿੰਗ ਕੀਤੇ ਜਾਣ ਦੇ ਦੋਸ਼ ਵੀ ਦੋਨਾਂ ਧਿਰਾਂ ਵੱਲੋਂ ਲਗਾਏ ਜਾ ਰਹੇ ਹਨ । ਇਸ ਵਿੱਚ ਇੱਕ ਆਪ ਵਰਕਰ ਦੇ ਗੰਭੀਰ ਜਖਮੀ ਹੋਣ ਦੀ ਸੂਚਨਾ ਮਿਲੀ ਹੈ । ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।