ਤਰਨਤਾਰਨ ‘ਚ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਫੜੀ ਹੈਰੋਇਨ
ਚੰਡੀਗੜ੍ਹ 11 ਜਨਵਰੀ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਪਾਕਿਸਤਾਨ ਨਾਲ ਲੱਗਦੇ ਪੰਜਾਬ ਬਾਰਡਰ ‘ਤੇ ਹੈਰੋਇਨ ਬਰਾਮਦ ਹੋਈ। ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਵਿੱਚ ਬਾਹਰੀ ਇਲਾਕੇ ਵਿੱਚ ਨਿਗਰਾਨੀ ਦੌਰਾਨ ਇਹ ਖੇਪ ਬਰਾਮਦ ਕੀਤੀ।
ਬੀਐਸਐਫ ਨੇ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਨੌਸ਼ਹਿਰਾ ਧੌਲਾ ਬੀਓਪੀ ਵਿਖੇ ਸਰਹੱਦ ‘ਤੇ ਗਤੀਵਿਧੀ ਦਾ ਪਤਾ ਲਗਾਇਆ। ਪਾਕਿਸਤਾਨੀ ਤਸਕਰ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ਦੇ ਪਾਰ ਡੰਪ ਕਰ ਰਹੇ ਸਨ। ਜਵਾਨਾਂ ਨੇ ਤੁਰੰਤ ਤਸਕਰਾਂ ਵੱਲ ਗੋਲੀਬਾਰੀ ਕੀਤੀ। ਜਿਸ ਤੋਂ ਬਾਅਦ ਤਸਕਰ ਨੂੰ ਭੱਜਣਾ ਪਿਆ। ਆਖਰਕਾਰ ਜਵਾਨਾਂ ਨੇ ਸਰਹੱਦ ਨੇੜੇ 2.110 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ। ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਗਏ ਟਵੀਟ ਵਿੱਚ ਬੀਐਸਐਫ ਅਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੀ ਗੱਲ ਕਹੀ ਗਈ ਹੈ।
https://twitter.com/DGPPunjabPolice/status/1612843940964888578?s=20&t=tgucSzHFJ5oyQNwJ_H3E1w























