ਤਰਨਤਾਰਨ ਆਰਪੀਜੀ ਅਟੈਕ ਨਾਲ ਜੁੜੀ ਵੱਡੀ ਖਬਰ
ਪੰਜਾਬ ਪੁੁਲਿਸ ਨੂੰ ਮਿਲੀ ਵੱਡੀ ਸਫਲਤਾ,ਕੈਨੇਡਾ ਬੇਸਡ ਅੱਤਵਾਦੀ ਲੰਡਾ ਦੇ ਸਬ-ਮੌਡਿਊਲ ਦਾ ਪਰਦਾਫਾਸ਼
ਚੰਡੀਗੜ੍ਹ 27 ਦਸੰਬਰ(ਵਿਸ਼ਵ ਵਾਰਤਾ)- ਤਰਨਤਾਰਨ ਦੇ ਸਰਹਾਲੀ ਵਿਖੇ ਹੋਏ ਆਰਪੀਜੀ ਹਮਲੇ ਦੇ ਮਾਮਲੇ ਨਾਲ ਜੁੜੀ ਵੱਡੀ ਅੱਪਡੇਟ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਲੋਡਡ ਆਰਪੀਜੀ ਦੀ ਬਰਾਮਦਗੀ ਕੀਤੀ ਹੈ। ਇਸ ਦੇ ਨਾਲ ਹੀ ਅੱਤਵਾਦੀ ਲਖ਼ਬੀਰ ਲੰਡਾ ਦੇ ਕਹਿਣ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਬ-ਮਾਡਿਊਲ ਦੇ 3 ਮੈਂਬਰਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਇਸ ਸਾਰੇ ਕੈਨੇਡਾ-ਅਧਾਰਤ ਅੱਤਵਾਦੀ ਲੰਡਾ ਦੀਆਂ ਹਦਾਇਤਾਂ ‘ਤੇ ਕਾਰਵਾਈ ਕਰਦੇ ਸਨ। ਇਸ ਮੌਡਿਊਲ ਨੂੰ ਫਿਲੀਪੀਨਜ਼-ਅਧਾਰਤ ਯਾਦਵਿੰਦਰ ਸਿੰਘ ਦੁਆਰਾ ਸੰਭਾਲਿਆ ਜਾ ਰਿਹਾ ਸੀ। ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵਿੱਟਰ ਤੇ ਦਿੱਤੀ ਹੈ।
@PunjabPoliceInd committed to maintaining peace and harmony in Punjab as per directions of CM @BhagwantMann (2/2) pic.twitter.com/KJZz49ed9E
— DGP Punjab Police (@DGPPunjabPolice) December 27, 2022