ਪਟਿਆਲਾ, 28 ਮਈ : ਪਟਿਆਲਾ ਦੇ ਸਮਾਣਾ ਵਿਖੇ ਇੱਕ ਈਟੀਟੀ ਅਧਿਆਪਕਾ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਸਮਾਣਾ ਦੇ ਸਰਕਾਰੀ ਸਕੂਲ ’ਚ ਤਾਇਨਾਤ ਇਹ ਅਧਿਆਪਕਾ ਤਨਖਾਹ 55 ਹਜ਼ਾਰ ਤੋਂ 15 ਹਜ਼ਾਰ ਕੀਤੇ ਜਾਣ ਤੋਂ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਸ ਦੌਰਾਨ ਅਧਿਆਪਕਾ ਨੂੰ ਲੁਧਿਆਣਾ ਦੇ ਹਸਪਤਾਲ ਵਿਚ ਵੀ ਦਾਖਲ ਕਰਾਇਆ ਗਿਆ ਸੀ, ਪਰ ਉਸ ਦੀ ਉਥੇ ਮੌਤ ਹੋ ਗਈ।