ਚੰਡੀਗੜ੍ਹ, 27 ਜੁਲਾਈ (ਵਿਸ਼ਵ ਵਾਰਤਾ) – ਪਨਸਪ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਤਜਿੰਦਰ ਸਿੰਘ ਬਿੱਟੂ ਦਾ ਅੱਜ ਜਲੰਧਰ ਪਹੁੰਚਣ ਉਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਤੋਂ ਪਹਿਲਾਂ ਤਜਿੰਦਰ ਸਿੰਘ ਬਿੱਟੂ ਅੱਜ ਜਲੰਧਰ ਦੇ ਸਰਕਟ ਹਾਊਸ ਪਹੁੰਚੇ, ਜਿਥੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ, ਸੁਸ਼ੀਲ ਰਿੰਕੂ, ਸੁਰਿੰਦਰ ਚੌਧਰੀ, ਲਾਡੀ ਸ਼ੇਰੋਵਾਲੀਆ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ, ਡਿਪਟੀ ਮੇਅਰ ਹਰਸਿਮਰਨਜੀਤ ਬੰਟੀ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਕਮਲਜੀਤ ਲਾਲੀ, ਸੁੱਖਾ ਲਾਲੀ ਤੋਂ ਇਲਾਵਾ ਸਾਬਕਾ ਮੰਤਰੀਆਂ, ਕੌਂਸਲਰਾਂ ਅਤੇ ਕਾਂਗਰਸੀ ਲੀਡਰਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਤਜਿੰਦਰ ਸਿੰਘ ਬਿੱਟੂ ਦਾ ਸਵਾਗਤ ਕੀਤਾ ਗਿਆ।
ਇਸ ਤੋਂ ਇਲਾਵਾ ਅਜੀਤ ਪਾਲ ਸਿੰਘ ਸੇਠੀ ਦੀ ਅਗਵਾਈ ਵਿਚ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਸਟਾਫ ਤੇ ਮੈਨੇਜਮੈਂਟ ਕਮੇਟੀ ਦੇ ਮੈਂਬਰਾ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਸ. ਤਜਿੰਦਰ ਸਿੰਘ ਬਿੱਟੂ ਦਾ ਸਵਾਗਤ ਕੀਤਾ।