ਚੰਡੀਗੜ, 18 ਮਈ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਵਿਚ ਨੌਕਰੀਆਂ ਦਿਵਾਉਣ ਲਈ ਲਗਾਤਾਰ ਪਹਿਲ ਕੀਤੀ ਜਾ ਰਹੀ ਹੈ।ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਲੋਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਬਹੁਤ ਤੇਜੀ ਨਾਲ ਕਾਰਵਈ ਕੀਤੀ ਜਾ ਰਹੀ ਹੈ।ਇਸੇ ਦੇ ਚਲਦਿਆਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਿਚ ਵੱਡੇ ਪੱਧਰ ‘ਤੇ ਭਰਤੀ ਲਗਾਤਾਰ ਜਾਰੀ ਹੈ।ਅੱਜ ਆਪਣੇ ਦਫਤਰ ਵਿਖੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਵਿਭਾਗ ਵਿਚ 15 ਨਵ-ਨਿਯੁਕਤ ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਵੱਖ ਵੱਖ ਬਹੁ ਤਕਨੀਕੀ ਕਾਲਜ਼ਾਂ ਵਿਚ ਖਾਲੀ ਪਈਆਂ ਅਸਾਮੀਆਂ ‘ਤੇ ਉਨਾ ਦੀ ਪਸੰਦ ਦੇ ਮੁਤਾਬਕ ਸਟੇਸ਼ਨ ਅਲਾਟ ਕੀਤੇ।
ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਵਿਭਾਗ ਵਿਚ ਪਾਰਦਰਸ਼ਤਾ ਲਿਆਉਣ ਲਈ ਅਪਣਾਈ ਗਈ ਰਵਾਇਤ ਅਨੁਸਾਰ ਅੱਜ ਤਕਨੀਕੀ ਸਿੱਖਿਆ ਵਿਭਾਗ ਵਿਚ ਲੋਕ ਸੇਵਾ ਕਮਿਸ਼ਨ ਰਾਹੀਂ ਚੁਣੇ ਗਏ 15 ਨਵ-ਨਿਯੁਕਤ ਲੈਕਚਰਾਰਾਂ ਨੂੰ ਆਪਣੇ ਦਫਤਰ ਵਿਚ ਬੁਲਾਇਆ ਅਤੇ ਸਟੇਸ਼ਨ ਅਲਾਟ ਕਰਨ ਤੋਂ ਪਹਿਲਾਂ ਨਿੱਜੀ ਤੌਰ ‘ਤੇ ਸੁਣਵਾਈ ਕੀਤੀ।ਇਸ ਉਪਰੰਤ ਸਭ ਦੀ ਮੌਜੂਦਗੀ ਵਿਚ ਸਰਕਾਰੀ ਬਹੁ ਤਕਨੀਕੀ ਕਾਲਜਾਂ ਵਿਚ ਖਾਲੀ ਪਈਆਂ ਅਸਾਮੀਆਂ ਦੇ ਵਿਰੁਧ ਸਾਰੇ ਲੈਕਚਰਾਰਾਂ ਨੂੰ ਨਜਦੀਕ ਤੋਂ ਨਜੀਦਕ ਸਟੇਸ਼ਨ ਅਲਾਟ ਕੀਤੇ ਗਏ।ਤਕਨੀਕੀ ਸਿੱਖਿਆ ਮੰਤਰੀ ਦੇ ਦਫਤਰ ਵੱਲੋਂ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਕੇ ਫਾਈਲ ਨੂੰ ਤਕਨੀਕੀ ਸਿੱਖਿਆ ਵਿਭਾਗ ਵਿਚ ਸਬੰਧਤ ਬ੍ਰਾਂਚ ਨੂੰ ਇੱਕ ਦੋ ਦਿਨ ਵਿਚ ਭੇਜ ਦਿੱਤਾ ਜਾਵੇਗਾ।
ਇਸ ਮੌਕੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚੰਨੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲੀ ਪੋਸਟਿੰਗ ਲੈਕਚਰਾਰਾਂ ਦੀ ਪਸੰਦ ਮੁਤਾਬਕ ਬਿਨਾਂ ਕਿਸੇ ਸਿਫਾਰਸ਼ ਦੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ। ਪਰ ਉਨਾ ਨਾਲ ਹੀ ਸਪੱਸ਼ਟ ਕੀਤਾ ਕਿ ਅਗਲੀ ਤਾਇਨਤੀ ਨਤੀਜਾ ਅਧਾਰਤ ਹੋਵੇਗੀ, ਜੋ ਲੈਕਚਰਾਰ ਵਧੀਆ ਨਤੀਜੇ ਦੇਵੇਗਾ ਉਸ ਨੂੰ ਪਸੰਦ ਦੇ ਮੁਤਾਬਕ ਨਜਦੀਕੀ ਅਦਾਰੇ ਵਿਚ ਤਾਇਨਾਤ ਕੀਤਾ ਜਾਵੇਗਾ ਅਤੇ ਜੋ ਵਧੀਆ ਨਤੀਜੇ ਨਹੀਂ ਦੇਣਗੇ ਉਨਾ ਨੂੰ ਦੂਰ ਦੁਰਾਡੇ ਇਲਾਕਿਆਂ ਵਿਚ ਭੇਜਿਆ ਜਾਵੇਗਾ।
ਇਸ ਦੇ ਨਾਲ ਹੀ ਤਕਨੀਕੀ ਸਿੱਖਿਆ ਮੰਤਰੀ ਨੇ ਨਵ-ਨਿਯੁਕਤ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਤੌਰ ‘ਤੇ ਵਿਦਿਆਰਥੀਆਂ ਨੂੰ ਅਪਣਾ ਕੇ ਉਨਾ ਦੀ ਤਿਆਰੀ ਕਰਵਾਉਣ ਤਾਂ ਜੋ ਸਰਕਾਰੀ ਅਦਾਰਿਆਂ ਵਿਚ ਵਿਦਿਆਂਰਥੀਆਂ ਦੇ ਵਧੀਆ ਨਤੀਜੇ ਆਉਣ ਅਤੇ ਉਨਾਂ ਨੂੰ ਵੱਡੇ ਉਦਯੋਗਿਕ ਘਰਾਣਿਆ ਵਿਚ ਵਧੀਆ ਮਿਹਨਤਾਨੇ ‘ਤੇ ਨੌਕਰੀਆਂ ਅਸਾਨੀ ਨਾਲ ਮਿਲ ਸਕਣ।
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ 'ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ ਬਾਬਾ ਸਾਹਿਬ...