ਡੇਰਾ ਸਿਰਸਾ ਮੁੱਖੀ ਰਾਮ ਰਹੀਮ ਕੇਸ ਦੇ ਮੁੱਖ ਗਵਾਹ ਖੱਟਾ ਸਿੰਘ ਵੱਲੋਂ ਵੱਡੇ ਖੁਲਾਸੇ
ਰਾਮ ਰਹੀਮ ਦਾ ਪੈਰੋਲ ਤੇ ਆਉਣਾ ਮੇਰੇ ਅਤੇ ਹੋਰ ਗਵਾਹਾਂ ਦੀ ਜਾਨ ਲਈ ਖਤਰਾ
ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਝੋਕਣ ਦੀਆਂ ਕੋਸ਼ਿਸ਼ਾਂ –ਖੱਟਾ ਸਿੰਘ
ਪੰਜਾਬ ਵਿੱਚ 2022 ਦੀਆਂ ਚੋਣਾਂ ਨੂੰ ਦੇਖਦਿਆਂ ਦਿੱਤੀ ਗਈ ਪੈਰੋਲ

ਚੰਡੀਗੜ੍ਹ, 21 ਮਈ(ਵਿਸ਼ਵ ਵਾਰਤਾ)- ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਬਾਹਰ ਆਉਣ ਤੋਂ ਬਾਅਦ ਕੇਸ ਦੇ ਮੁੱਖ ਗਵਾਹ ਖੱਟਾ ਸਿੰਘ ਨੇ ਵਿਸ਼ਵ ਵਾਰਤਾ ਨਾਲ ਗੱਲਬਾਤ ਕਰਦਿਆਂ ਵੱਡੇ ਖੁਲਾਸੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਦਾ ਜੇਲ੍ਹ ਤੋਂ ਬਾਹਰ ਆਉਣਾ ਉਹਨਾਂ ਦੀ ਅਤੇ ਹੋਰ ਸਾਰੇ ਗਵਾਹਾਂ ਦੀ ਜਾਨ ਲਈ ਖ਼ਤਰਨਾਕ ਹੈ। ਉਨ੍ਹਾਂ ਨੇ ਹਰਿਆਣਾ ਦੀ ਬੀਜੇਪੀ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਸਭ ਕੁਝ ਪੰਜਾਬ ਵਿੱਚ ਹੋਣ ਵਾਲੀਆਂ 2022 ਦੀਆਂ ਚੋਣਾਂ ਨੂੰ ਦੇਖਦਿਆਂ ਕੀਤਾ ਗਿਆ ਹੈ। ਡੇਰਾ ਮੁੱਖੀ ਦਾ ਬਾਹਰ ਆਉਣਾ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਝੋਕਣ ਦੀਆਂ ਕੋਸ਼ਿਸ਼ਾਂ ਹਨ। ਉਹਨਾਂ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਿਆਂ ਵਿੱਚ ਵੀ ਰਾਮ ਰਹੀਮ ਤੋਂ ਪੁੱਛ ਪੜਤਾਲ ਕਰਨੀ ਚਾਹੀਦੀ ਹੈ ਤਾਂ ਜੋ ਇਹ ਮਾਮਲੇ ਵੀ ਜਲਦੀ ਸੁਲਝਾਏ ਜਾ ਸਕਣ। ਉਹਨਾਂ ਇਹ ਵੀ ਕਿ ਰਾਮ ਰਹੀਮ ਵਰਗੇ ਕਾਤਲ ਅਤੇ ਬਲਾਤਕਾਰੀ ਇਨਸਾਨ ਨੂੰ ਪਰੋਲ ਨਹੀਂ ਮਿਲਣੀ ਚਾਹੀਦੀ।
ਇਹ ਦੱਸ ਦੱਇਏ ਕਿ ਡੇਰਾ ਮੁੱਖੀ ਨੂੰ ਅੱਜ ਸਵੇਰੇ 48 ਘੰਟੇ ਦੀ ਪੈਰੋਲ ਤੇ ਬਾਹਰ ਭੇਜਿਆ ਗਿਆ ਹੈ ਇਸ ਦਾ ਕਾਰਨ ਹੈ ਕਿ ਉਸ ਦੀ ਮਾਂ ਦਾ ਇਲਾਜ ਗੁਰੂ ਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਚੱਲ ਰਿਹਾ ਹੈ ਪਰ ਉਹ ਆਪਣੇ ਮਾਨੇਸਰ ਫਾਰਮ ਹਾਊਸ ਤੇ ਹੀ ਰਹਿ ਰਹੀ ਹੈ। ਹੁਣ ਡੇਰਾ ਮੁੱਖੀ ਵੀ ਉਸ ਦੇ ਕੋਲ ਹੀ ਰਹੇਗਾ।




















