• Latest
  • Trending
ਡੀਜੀਪੀ ਦਿਨਕਰ ਗੁਪਤਾ ਨੇ ਡਰੋਨਾਂ ਕਾਰਨ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਵਿਚਾਲੇ ਬਿਹਤਰ ਤਾਲਮੇਲ ਦੀ ਕੀਤੀ ਮੰਗ

ਡੀਜੀਪੀ ਦਿਨਕਰ ਗੁਪਤਾ ਨੇ ਡਰੋਨਾਂ ਕਾਰਨ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਵਿਚਾਲੇ ਬਿਹਤਰ ਤਾਲਮੇਲ ਦੀ ਕੀਤੀ ਮੰਗ

5 years ago
SIR ਖ਼ਿਲਾਫ਼ ਸੁਪਰੀਮ ਕੋਰਟ ਪਹੁੰਚਿਆ ਇੰਡੀਆ ਗਠਜੋੜ: ਪਟੀਸ਼ਨ ਕੀਤੀ ਦਾਖ਼ਲ

SIR ਖ਼ਿਲਾਫ਼ ਸੁਪਰੀਮ ਕੋਰਟ ਪਹੁੰਚਿਆ ਇੰਡੀਆ ਗਠਜੋੜ: ਪਟੀਸ਼ਨ ਕੀਤੀ ਦਾਖ਼ਲ

4 minutes ago
‘ਆਪ’ ਆਗੂਆਂ ਦੇ ਵਫ਼ਦ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ

‘ਆਪ’ ਆਗੂਆਂ ਦੇ ਵਫ਼ਦ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ

1 hour ago
ਮੁੱਖ ਮੰਤਰੀ ਮਾਨ ਨਾਲ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਦੀ ਮੀਟਿੰਗ ਖ਼ਤਮ

ਮੁੱਖ ਮੰਤਰੀ ਮਾਨ ਨਾਲ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਦੀ ਮੀਟਿੰਗ ਖ਼ਤਮ

2 hours ago
Pakistan ‘ਚ ਫ਼ੌਜ ਦਾ ਟ੍ਰੇਨਿੰਗ ਏਅਰਕ੍ਰਾਫ਼ਟ ਕ੍ਰੈਸ਼, ਦੋ ਪਾਇਲਟਾਂ ਦੀ ਮੌਤ

Pakistan ‘ਚ ਫ਼ੌਜ ਦਾ ਟ੍ਰੇਨਿੰਗ ਏਅਰਕ੍ਰਾਫ਼ਟ ਕ੍ਰੈਸ਼, ਦੋ ਪਾਇਲਟਾਂ ਦੀ ਮੌਤ

2 hours ago
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

2 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

4 hours ago
ਹੁਣ  ਜੰਤਰ-ਮੰਤਰ ’ਤੇ ਨਹੀਂ ਲੱਗਣਗੇ ਧਰਨੇ!

ਹੁਣ ਜੰਤਰ-ਮੰਤਰ ’ਤੇ ਨਹੀਂ ਲੱਗਣਗੇ ਧਰਨੇ!

4 hours ago
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ 6 ਨਸ਼ਾ ਤਸਕਰ ਗ੍ਰਿਫ਼ਤਾਰ

ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ 6 ਨਸ਼ਾ ਤਸਕਰ ਗ੍ਰਿਫ਼ਤਾਰ

5 hours ago
ਲੁਧਿਆਣਾ ‘ਚ ਇਮੀਗ੍ਰੇਸ਼ਨ ਦਫ਼ਤਰ ‘ਤੇ ਫਾਇਰਿੰਗ

ਲੁਧਿਆਣਾ ‘ਚ ਇਮੀਗ੍ਰੇਸ਼ਨ ਦਫ਼ਤਰ ‘ਤੇ ਫਾਇਰਿੰਗ

5 hours ago
OSD ਰਾਜਵੀਰ ਘੁੰਮਣ ਮਾਮਲਾ : ਸੁਪਰੀਮ ਕੋਰਟ ਵੱਲੋਂ CBI ਨੂੰ ਸਖ਼ਤ ਕਾਰਵਾਈ ਨਾ ਕਰਨ ਦੇ ਨਿਰਦੇਸ਼

OSD ਰਾਜਵੀਰ ਘੁੰਮਣ ਮਾਮਲਾ : ਸੁਪਰੀਮ ਕੋਰਟ ਵੱਲੋਂ CBI ਨੂੰ ਸਖ਼ਤ ਕਾਰਵਾਈ ਨਾ ਕਰਨ ਦੇ ਨਿਰਦੇਸ਼

6 hours ago
Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

7 hours ago
Amritsar : ਲੁਹਾਰਕਾ ਰੋਡ ਨੇੜੇ ਪਲਾਟ ਵਿੱਚੋਂ ਅਸਾਲਟ ਰਾਈਫਲ ਬਰਾਮਦ

Amritsar : ਲੁਹਾਰਕਾ ਰੋਡ ਨੇੜੇ ਪਲਾਟ ਵਿੱਚੋਂ ਅਸਾਲਟ ਰਾਈਫਲ ਬਰਾਮਦ

7 hours ago
Hindi News
English News
Monday, October 12, 2026
No Result
View All Result
26 °c
Chandigarh
26 ° Tue
25 ° Wed
26 ° Thu
25 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਡੀਜੀਪੀ ਦਿਨਕਰ ਗੁਪਤਾ ਨੇ ਡਰੋਨਾਂ ਕਾਰਨ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਵਿਚਾਲੇ ਬਿਹਤਰ ਤਾਲਮੇਲ ਦੀ ਕੀਤੀ ਮੰਗ

June 29, 2021
in ਖਬਰਾਂ, ਪੰਜਾਬ
ਡੀਜੀਪੀ ਦਿਨਕਰ ਗੁਪਤਾ ਨੇ ਡਰੋਨਾਂ ਕਾਰਨ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਵਿਚਾਲੇ ਬਿਹਤਰ ਤਾਲਮੇਲ ਦੀ ਕੀਤੀ ਮੰਗ
ਡੀਜੀਪੀ ਦਿਨਕਰ ਗੁਪਤਾ ਨੇ ਡਰੋਨਾਂ ਕਾਰਨ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਵਿਚਾਲੇ ਬਿਹਤਰ ਤਾਲਮੇਲ ਦੀ ਕੀਤੀ ਮੰਗ
ਡੀਜੀਪੀ ਨੇ ਸੀਪੀਜ਼/ਐਸਐਸਪੀਜ਼ ਨੂੰ ਰਾਤ ਸਮੇਂ ਨਾਕਿਆਂ ਵਿੱਚ ਵਾਧਾ ਕਰਨ ਅਤੇ ਵੱਧ ਤੋਂ ਵੱਧ ਵਾਹਨਾਂ ਦੀ ਚੈਕਿੰਗ ਨੂੰ ਯਕੀਨੀ ਬਣਾਉਣ ਦੇ ਦਿੱਤੇ ਆਦੇਸ਼ 
ਡੀਜੀਪੀ ਦਿਨਕਰ ਗੁਪਤਾ ਨੇ ਗੁਰਦਾਸਪੁਰ ਵਿਖੇ ਉੱਚ ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਗੁਰਦਾਸਪੁਰ, 29 ਜੂਨ (ਵਿਸ਼ਵ ਵਾਰਤਾ);-ਸਬੂਤ ਅਧਾਰਤ ਅਤੇ ਸਰਗਰਮ ਪੁਲਿਸਿੰਗ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਅੱਜ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਪੰਜਾਬ ਦੀਆਂ ਸਰਹੱਦਾਂ ‘ਤੇ ਡਰੋਨਾਂ ਦੀਆਂ ਗਤੀਵਿਧੀਆਂ, ਜੋ ਕੌਮੀ ਸੁਰੱਖਿਆ ‘ਤੇ ਨਵੇਂ ਖ਼ਤਰੇ ਵਜੋਂ ਸਾਹਮਣੇ ਆ ਰਹੀਆਂ ਹਨ ਅਤੇ ਜਿਸ ਨੇ ਸਰਹੱਦੀ ਸੁਰੱਖਿਆ ਨੂੰ ਭਾਰੀ ਸੱਟ ਮਾਰੀ ਹੈ, ਦਾ ਮੁਕਾਬਲਾ ਕਰਨ ਲਈ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, “ਸਤੰਬਰ 2019 ਵਿਚ, ਇਹ ਪਹਿਲੀ ਵਾਰ ਸੀ ਕਿ ਹਥਿਆਰਾਂ ਦੀ ਤਸਕਰੀ ਲਈ ਅੰਮ੍ਰਿਤਸਰ ਵਿਚ ਡਰੋਨਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਡਰੋਨ ਨਾਲ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਅਕਸਰ ਕੀਤੀ ਜਾ ਰਹੀ ਸੀ ਅਤੇ ਹੁਣ ਜੰਮੂ ਵਿਚ ਡਰੋਨਾਂ ਦੀ ਵਰਤੋਂ ਨਾਲ ਅੱਤਵਾਦੀ ਹਮਲੇ ਨੇ ਸੁਰੱਖਿਆ ਸਬੰਧੀ ਹੋਰ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਹੈ।” ਉਹਨਾਂ ਅੱਗੇ ਕਿਹਾ ਕਿ ਬੀਐਸਐਫ, ਪੰਜਾਬ ਪੁਲਿਸ ਅਤੇ ਸੂਬੇ ਦੇ ਲੋਕਾਂ ਵੱਲੋਂ ਪਿਛਲੇ 20 ਮਹੀਨਿਆਂ ਦੌਰਾਨ 60 ਤੋਂ ਵੱਧ ਡਰੋਨ ਉੱਡਦੇ ਵੇਖੇ ਗਏ ਹਨ।
ਡੀਜੀਪੀ ਨੇ ਅੱਜ ਗੁਰਦਾਸਪੁਰ ਵਿਖੇ ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਡਰੋਨ ਰਾਹੀਂ ਜੰਮੂ ਦੇ ਏਅਰ ਫੋਰਸ ਬੇਸ ‘ਤੇ ਹੋਏ ਹਮਲੇ ਦੇ ਮੱਦੇਨਜ਼ਰ ਸਰਹੱਦੀ ਜ਼ਿਲ੍ਹਿਆਂ ਵਿੱਚ ਡੀਜੀਪੀ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਇਹ ਦੂਜੀ ਉੱਚ ਪੱਧਰੀ ਮੀਟਿੰਗ ਹੈ। ਇਸ ਮੀਟਿੰਗ ਵਿੱਚ ਏਡੀਜੀਪੀ ਇੰਟਰਨਲ ਸਕਿਓਰਿਟੀ ਆਰ.ਐਨ. ਢੋਕੇ, ਆਈਜੀ ਬਾਰਡਰ ਰੇਂਜ ਐਸਪੀਐਸ ਪਰਮਾਰ ਅਤੇ ਡੀਆਈਜੀ ਬੀਐਸਐਫ ਪ੍ਰਭਾਕਰ ਜੋਸ਼ੀ ਸਮੇਤ ਬੀਐਸਐਫ ਦੇ ਤਕਰੀਬਨ 8 ਕਮਾਂਡੈਂਟਸ ਵੀ ਸ਼ਾਮਲ ਸਨ।
ਬੀਐਸਐਫ ਅਤੇ ਪੰਜਾਬ ਪੁਲਿਸ ਦਰਮਿਆਨ ਹੋਰ ਬਿਹਤਰ ਤਾਲਮੇਲ ਅਤੇ ਸਹਿਯੋਗ ਦੀ ਮੰਗ ਕਰਦਿਆਂ, ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਹ ਸਹੀ ਸਮਾਂ ਹੈ ਕਿ ਦੋਵੇਂ ਬਲਾਂ ਨੂੰ ਇਕ ਟੀਮ ਵਜੋਂ ਕੰਮ ਕਰਨਾ ਚਾਹੀਦਾ ਹੈ ਅਤੇ ਅਸਲ ਸਮੇਂ ਦੀ ਜਾਣਕਾਰੀ ਇਕੱਠੀ ਅਤੇ ਸਾਂਝੀ ਕਰਕੇ ਖੁਫੀਆ ਇੰਟੈਲੀਜੈਂਸ ਨੂੰ ਮੁੜ ਸਰਗਰਮ ਕਰਨਾ ਚਾਹੀਦਾ ਹੈ।
ਉਨ੍ਹਾਂ ਬੀਐਸਐਫ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਦੀ ਸੈਕਟਰ-ਵਾਈਜ ਇਨਪੁਟਸ ਨੂੰ ਪੰਜਾਬ ਪੁਲਿਸ ਨਾਲ ਸਾਂਝਾ ਕਰਨ ਤਾਂ ਜੋ ਉਹ ਇਹਨਾਂ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖ ਸਕਣ ਅਤੇ ਕਿਸੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਸਕੇ।
ਡੀਜੀਪੀ ਨੇ ਗੁਰਦਾਸਪੁਰ, ਬਟਾਲਾ ਅਤੇ ਪਠਾਨਕੋਟ ਦੇ ਐਸਐਸਪੀਜ਼ ਨੂੰ ਹਦਾਇਤ ਕੀਤੀ ਕਿ ਸਰਹੱਦੀ ਪਿੰਡਾਂ ਦੀ ਸੂਚੀ ਬਣਾਈ ਜਾਵੇ ਅਤੇ ਹਰ ਪਿੰਡ ਵਿੱਚ ਪੁਲਿਸ, ਜਨਤਾ, ਜੀ.ਓ.ਜੀ., ਐਨ.ਜੀ.ਓਜ਼ ਆਦਿ ਦੇ ਸਹਿਯੋਗ ਨਾਲ ਇੱਕ ਮਜ਼ਬੂਤ ਖੁਫੀਆ ਨੈਟਵਰਕ ਵਿਕਸਤ ਕੀਤਾ ਜਾਵੇ ਤਾਂ ਜੋ ਉਹ ਆਪਣੇ ਪਿੰਡ ਵਿਚ ਹੋਣ ਵਾਲੀਆਂ ਕਿਸੇ ਵੀ ਅਪਰਾਧਿਕ ਗਤੀਵਿਧੀਆਂ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਸਕਣ।
ਉਨ੍ਹਾਂ ਐਸਐਸਪੀਜ਼ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਅਧਿਕਾਰ ਖੇਤਰਾਂ ਵਿੱਚ ਰਾਤ ਸਮੇਂ ਪੁਲਿਸ ਨਾਕਿਆਂ ਵਿੱਚ ਵਾਧਾ ਕਰਨ ਅਤੇ ਹਰ ਨਾਕੇ ‘ਤੇ ਵੱਧ ਤੋਂ ਵੱਧ ਵਾਹਨਾਂ ਦੀ ਚੈਕਿੰਗ ਨੂੰ ਯਕੀਨੀ ਬਣਾਉਣ ਜਿਸ ਨਾਲ ਅੱਤਵਾਦੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਵਿੱਚ ਸਹਾਇਤਾ ਮਿਲੇਗੀ। ਉਹਨਾਂ ਇਹ ਵੀ ਸਲਾਹ ਦਿੱਤੀ ਕਿ ਸਾਰੇ ਨਾਕਿਆਂ ਨੂੰ ਇਸ ਤਰੀਕੇ ਨਾਲ ਸਮਕਾਲੀ ਕੀਤਾ ਜਾਣਾ ਚਾਹੀਦਾ ਹੈ ਕਿ ਇਕੋ ਕਾਲ ‘ਤੇ ਉਹ ਸਾਰੇ ਤੁਰੰਤ ਚੇਤੰਨ ਹੋ ਜਾਣ।
ਡੀਜੀਪੀ ਦਿਨਕਰ ਗੁਪਤਾ ਨੇ ਐਸਐਸਪੀਜ਼ ਨੂੰ ਸਾਰੇ ਭਗੌੜਿਆਂ (ਪੀਓਜ਼), ਜ਼ਮਾਨਤ ‘ਤੇ ਬਾਹਰ ਆਏ ਦੋਸ਼ੀਆਂ ਅਤੇ ਐਨਡੀਪੀਐਸ ਐਕਟ, ਆਰਮਜ਼ ਐਕਟ ਅਤੇ ਯੂਏਪੀਏ ਐਕਟ ਸਬੰਧੀ ਕੇਸਾਂ ਵਿੱਚ ਫਰਾਰ ਵਿਅਕਤੀਆਂ ਦੀ ਸੂਚੀ ਬਣਾਉਣ ਅਤੇ ਉਹਨਾਂ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ। ਡੀਜੀਪੀ ਨੇ ਉਨ੍ਹਾਂ ਨੂੰ ਨਸ਼ਿਆਂ ਦੀ ਬਰਾਮਦਗੀ ਨੂੰ ਵਧਾਉਣ ਦੇ ਨਿਰਦੇਸ਼ ਵੀ ਦਿੱਤੇ।
ਇਸ ਦੌਰਾਨ ਮੀਟਿੰਗ ਵਿੱਚ ਐਸਐਸਪੀ ਗੁਰਦਾਸਪੁਰ ਨਾਨਕ ਸਿੰਘ, ਐਸਐਸਪੀ ਪਠਾਨਕੋਟ ਸੁਰੇਂਦਰ ਲਾਂਬਾ, ਐਸਐਸਪੀ ਬਟਾਲਾ ਰਛਪਾਲ ਸਿੰਘ ਅਤੇ ਏਆਈਜੀ ਐਸਐਸਓਸੀ ਓਪਿੰਦਰਜੀਤ ਸਿੰਘ ਘੁੰਮਣ ਵੀ ਸ਼ਾਮਲ ਸਨ।
Tags: punjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

SIR ਖ਼ਿਲਾਫ਼ ਸੁਪਰੀਮ ਕੋਰਟ ਪਹੁੰਚਿਆ ਇੰਡੀਆ ਗਠਜੋੜ: ਪਟੀਸ਼ਨ ਕੀਤੀ ਦਾਖ਼ਲ

SIR ਖ਼ਿਲਾਫ਼ ਸੁਪਰੀਮ ਕੋਰਟ ਪਹੁੰਚਿਆ ਇੰਡੀਆ ਗਠਜੋੜ: ਪਟੀਸ਼ਨ ਕੀਤੀ ਦਾਖ਼ਲ

by Jaspreet Kaur
October 12, 2026
0

SIR ਖ਼ਿਲਾਫ਼ ਸੁਪਰੀਮ ਕੋਰਟ ਪਹੁੰਚਿਆ ਇੰਡੀਆ ਗਠਜੋੜ: ਪਟੀਸ਼ਨ ਕੀਤੀ ਦਾਖ਼ਲ ਨਵੀ ਦਿੱਲੀ, 12 ਅਕਤੂਬਰ 2026 (ਵਿਸ਼ਵ ਵਾਰਤਾ): ਐਸ.ਆਈ. ਆਰ. ਵਿੱਚ...

‘ਆਪ’ ਆਗੂਆਂ ਦੇ ਵਫ਼ਦ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ

‘ਆਪ’ ਆਗੂਆਂ ਦੇ ਵਫ਼ਦ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ

by Jaspreet Kaur
October 12, 2026
0

‘ਆਪ’ ਆਗੂਆਂ ਦੇ ਵਫ਼ਦ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ - ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪੁਲਿਸ...

ਮੁੱਖ ਮੰਤਰੀ ਮਾਨ ਨਾਲ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਦੀ ਮੀਟਿੰਗ ਖ਼ਤਮ

ਮੁੱਖ ਮੰਤਰੀ ਮਾਨ ਨਾਲ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਦੀ ਮੀਟਿੰਗ ਖ਼ਤਮ

by Jaspreet Kaur
October 12, 2026
0

ਮੁੱਖ ਮੰਤਰੀ ਮਾਨ ਨਾਲ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਦੀ ਮੀਟਿੰਗ ਖ਼ਤਮ ਚੰਡੀਗੜ੍ਹ, 12 ਅਕਤੂਬਰ 2026 (ਵਿਸ਼ਵ ਵਾਰਤਾ): ਮੁੱਖ ਮੰਤਰੀ...

Pakistan ‘ਚ ਫ਼ੌਜ ਦਾ ਟ੍ਰੇਨਿੰਗ ਏਅਰਕ੍ਰਾਫ਼ਟ ਕ੍ਰੈਸ਼, ਦੋ ਪਾਇਲਟਾਂ ਦੀ ਮੌਤ

Pakistan ‘ਚ ਫ਼ੌਜ ਦਾ ਟ੍ਰੇਨਿੰਗ ਏਅਰਕ੍ਰਾਫ਼ਟ ਕ੍ਰੈਸ਼, ਦੋ ਪਾਇਲਟਾਂ ਦੀ ਮੌਤ

by Jaspreet Kaur
October 12, 2026
0

Pakistan 'ਚ ਫ਼ੌਜ ਦਾ ਟ੍ਰੇਨਿੰਗ ਏਅਰਕ੍ਰਾਫ਼ਟ ਕ੍ਰੈਸ਼, ਦੋ ਪਾਇਲਟਾਂ ਦੀ ਮੌਤ ਪਾਕਿਸਤਾਨ, 12 ਅਕਤੂਬਰ 2026 (ਵਿਸ਼ਵ ਵਾਰਤਾ): ਪਾਕਿਸਤਾਨ ਦੇ ਕਵੇਟਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

SIR ਖ਼ਿਲਾਫ਼ ਸੁਪਰੀਮ ਕੋਰਟ ਪਹੁੰਚਿਆ ਇੰਡੀਆ ਗਠਜੋੜ: ਪਟੀਸ਼ਨ ਕੀਤੀ ਦਾਖ਼ਲ

SIR ਖ਼ਿਲਾਫ਼ ਸੁਪਰੀਮ ਕੋਰਟ ਪਹੁੰਚਿਆ ਇੰਡੀਆ ਗਠਜੋੜ: ਪਟੀਸ਼ਨ ਕੀਤੀ ਦਾਖ਼ਲ

by Jaspreet Kaur
October 12, 2026
0

SIR ਖ਼ਿਲਾਫ਼ ਸੁਪਰੀਮ ਕੋਰਟ ਪਹੁੰਚਿਆ ਇੰਡੀਆ ਗਠਜੋੜ: ਪਟੀਸ਼ਨ ਕੀਤੀ ਦਾਖ਼ਲ ਨਵੀ ਦਿੱਲੀ, 12 ਅਕਤੂਬਰ 2026 (ਵਿਸ਼ਵ ਵਾਰਤਾ): ਐਸ.ਆਈ. ਆਰ. ਵਿੱਚ...

Most Popular

Punjab: ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਜਲੰਧਰ ’ਚ ਅੱਜ ‘ਨੋ ਫਲਾਇੰਗ ਜ਼ੋਨ’

Punjab: ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਜਲੰਧਰ ’ਚ ਅੱਜ ‘ਨੋ ਫਲਾਇੰਗ ਜ਼ੋਨ’

by Ranjit Singh
2 weeks ago
0

Punjab: ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਜਲੰਧਰ ’ਚ ਅੱਜ ‘ਨੋ ਫਲਾਇੰਗ ਜ਼ੋਨ’ - ਡਰੋਨ ’ਤੇ ਵੀ ਮੁਕੰਮਲ ਪਾਬੰਦੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 