ਡੀਐਸਪੀ ਸਰਦੂਲਗੜ੍ਹ ਅਮਰਜੀਤ ਸਿੰਘ ਸਿੱਧੂ ਨੂੰ ਸਦਮਾ,ਪਿਤਾ ਜੀ ਦਾ ਦੇਹਾਂਤ
ਅੰਤਿਮ ਅਰਦਾਸ ਅਤੇ ਪਾਠ ਦੇ ਭੋਗ 10 ਅਕਤੂਬਰ ਨੂੰ
ਮਾਨਸਾ, 8 ਅਕਤੂਬਰ(ਵਿਸ਼ਵ ਵਾਰਤਾ)- ਮਾਨਸਾ ਜ਼ਿਲ੍ਹੇ ਦੀ ਸਰਦੂਲਗੜ੍ਹ ਸਬ-ਡਵੀਜਨ ਵਿਖੇ ਤਾਇਨਾਤ ਡੀਐਸਪੀ ਅਮਰਜੀਤ ਸਿੰਘ ਸਿੱਧੂ ਨੂੰ ਉਸ ਵੇਲੇ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੇ ਪਿਤਾ ਜੀ ਸਰਦਾਰ ਜੋਗਿੰਦਰ ਸਿੰਘ ਸਿੱਧੂ ਪ੍ਰਲੋਕ ਸਿਧਾਰ ਗਏ।ਉਹ 75 ਸਾਲਾਂ ਦੇ ਸਨ ਅਤੇ ਕੈਂਸਰ ਤੋਂ ਪੀੜਤ ਸਨ, ਬੇਹੱਦ ਇਲਾਜ਼ ਕਰਵਾਉਣ ਦੇ ਬਾਵਜੂਦ ਜ਼ਿੰਦਗੀ ਦੀ ਜੰਗ ਹਾਰ ਗਏ। ਉਂਝ ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਰੱਜੀ ਰੂਹ ਇਨਸਾਨ ਸਨ।
ਉਹ ਆਪਣੇ ਪਿੱਛੇ ਧਰਮਪਤਨੀ ਤੋਂ ਇੱਕ ਸਪੁੱਤਰ,ਦੋ ਧੀਆਂ ਸਮੇਤ ਪੋਤਾ, ਦੋਹਤੇ ਦੋਹਤੀਆਂ, ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਸ਼ਰੀਕੇ ਕਬੀਲੇ ਅਤੇ ਅੰਗਸਾਕਾਂ ਦਾ ਵੱਡਾ ਬਾਗ- ਬਗ਼ੀਚਾ ਛੱਡ ਗਏ ਹਨ।
ਉਨ੍ਹਾਂ ਦਾ ਸਪੁੱਤਰ ਅਮਰਜੀਤ ਸਿੰਘ ਸਿੱਧੂ ਸਰਦੂਲਗੜ੍ਹ ਵਿਖੇ ਡੀਐਸਪੀ, ਪੋਤਾ ਜਲੰਧਰ ਵਿਖੇ ਜੱਜ, ਇੱਕ ਧੀ ਅਮਰੀਕਾ ਵਿਚ ਅਤੇ ਇੱਕ ਸਕੂਲ ਅਧਿਆਪਕ, ਆਪਣੇ ਘਰਾਂ ਵਿਚ, ਦੋਹਤੇ ਦੋਹਤੀਆਂ ਦੇ ਉਚੀਆਂ ਨੌਕਰੀਆਂ ‘ਤੇ ਹੋਣ ਕਾਰਨ ਰੰਗ ਭਾਗ ਲੱਗੇ ਹੋਏ ਹਨ। ਉਨ੍ਹਾਂ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦਿਵਾਉਣ ਦੇ ਨਾਲ ਨਾਲ ਚੰਗੇ ਸੰਸਕਾਰ ਦਿਵਾਉਣ ਦਾ ਹਰ ਉਪਰਾਲਾ ਕੀਤਾ।
ਜੋਗਿੰਦਰ ਸਿੰਘ ਸਿੱਧੂ ਨਮਿੱਤ ਅੰਤਿਮ ਅਰਦਾਸ ਪਿੰਡ ਸੰਗਤ ਕਲਾਂ(ਬਠਿੰਡਾ) ਵਿਖੇ 10 ਅਕਤੂਬਰ ਨੂੰ ਸ੍ਰੀ ਗੁਰਦੁਆਰਾ ਭਾਈਆਣਾ ਸਾਹਿਬ 12 ਪਵੇਗਾ।






















