ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ASI ਦੀ ਮੌਤ
ਚੰਡੀਗੜ੍ਹ,5ਮਾਰਚ(ਵਿਸ਼ਵ ਵਾਰਤਾ)-ਥਾਣਾ ਲੰਬੀ ਵਿਖੇ ਤਾਇਨਾਤ ਏਐਸਆਈ ਬਲਰਾਜ ਸਿੰਘ ਦੀ ਐਤਵਾਰ ਨੂੰ ਡਿਊਟੀ ਦੌਰਾਨ ਅਚਾਨਕ ਗੋਲੀ ਲੱਗਣ ਕਰਕੇ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਏਐਸਆਈ ਬਲਰਾਜ ਸਿੰਘ ਪਿੰਡ ਬੁਰਜ ਸਿੱਧਵਾਂ ਦਾ ਰਹਿਣ ਵਾਲਾ ਸੀ, ਜਿਸ ਦੀ ਡਿਊਟੀ ਲੰਬੀ ਥਾਣੇ ਵਿੱਚ ਸੀ। ਮ੍ਰਿਤਕ ਏਐਸਆਈ ਬਲਰਾਜ ਸਿੰਘ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਗਿੱਦੜਬਾਹਾ ਵਿੱਚ ਭੇਜ ਦਿੱਤਾ ਗਿਆ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ। ਅਜੇ ਤੱਕ ਗੋਲੀ ਚੱਲਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।