ਡਿਊਟੀ ਤੇ ਜਾ ਰਹੇ ਏਐਸਆਈ ਦੀ ਅਵਾਰਾ ਪਸ਼ੂ ਨਾਲ ਟਕਰਾ ਕੇ ਮੌਤ
ਚੰਡੀਗੜ੍ਹ, 14ਅਗਸਤ(ਵਿਸ਼ਵ ਵਾਰਤਾ)- ਥਾਣਾ ਸਦਰ ਮਲੋਟ ਵਿਖੇ ਤਇਨਾਤ ਏਐਸਆਈ ਜਸਵੀਰ ਸਿੰਘ ਅੱਜ ਸਵੇਰੇ ਵਾਪਰੇ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਏਐਸਆਈ ਪਿੰਡ ਖੇਮਾ ਖੇੜਾ ਦਾ ਰਹਿਣ ਵਾਲਾ ਹੈ। ਏਐਸਆਈ ਸਵੇਰੇ ਘਰੋਂ 7 ਵਜੇ ਬਾਦਲ ਪਿੰਡ ਲਈ ਚੱਲਿਆ ਸੀ। ਜਿੱਥੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਅੱਗੇ ਧਰਨਾ ਦੇਣਾ ਸੀ।
ਪਿੰਡ ਖੇਮਾ ਖੇੜਾ ਤੋਂ ਕੁੱਤਿਆ ਵਾਲੀ ਲਿੰਕ ਸੜਕ ਤੇ ਅਵਾਰਾ ਪਸ਼ੂ ਅੱਗੇ ਆ ਜਾਣ ਕਰਕੇ ਮੋਟਰ ਸਾਇਕਲ ਖੰਬੇ ਵਿਚ ਵੱਜਾ ਅਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਦੋ ਧੀਆਂ ਅਤੇ ਇਕ ਪੁੱਤਰ ਛੱਡ ਗਿਆ ਹੈ। ਦੱਸਣਯੋਗ ਹੈ ਕਿ ਮ੍ਰਿਤਕ ਏਐਸਆਈ ਦੀ ਪਤਨੀ ਦੀ ਕਰੀਬ 15 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਨੇ ਖੁਦ ਬੱਚਿਆਂ ਨੂੰ ਪਾਲਿਆ ਸੀ। ਚੌਂਕੀ ਭਾਈਕਾ ਦੇ ਇੰਚਾਰਜ ਸਬ-ਇੰਸਪੈਕਟਰ ਹਰਵਿੰਦਰ ਪਾਲ ਸਿੰਘ ਰਵੀ ਨੇ ਦੱਸਿਆ ਕਿ ਲੰਬੀ ਪੁਲਸ ਵੱਲੋਂ ਮ੍ਰਿਤਕ ਦੇ ਭਤੀਜੇ ਜਸਵਿੰਦਰ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।