ਚੰਡੀਗੜ੍ਹ, 8 ਅਕਤੂਬਰ (ਵਿਸ਼ਵ ਵਾਰਤਾ) – ਪੰਜਾਬ ਸਰਕਾਰ ਵੱਲੋਂ ਮੁਹਾਲੀ ਜ਼ਿਲ੍ਹੇ ਦੇ ਸਿਵਲ ਸਰਜਨ ਡਾ ਮਨਜੀਤ ਸਿੰਘ ਨੂੰ ਉਨ੍ਹਾਂ ਦੀਆਂ ਕਰੋਨਾ ਮਹਾਂਮਾਰੀ ਦੌਰਾਨ ਸੇਵਾਵਾਂ ਨੂੰ ਦੇਖਦਿਆਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ । ਸਿਹਤ ਵਿਭਾਗ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਾ ਮਨਜੀਤ ਸਿੰਘ ਨੂੰ ਸਿਹਤ ਵਿਭਾਗ ਦੇ ਡਾਇਰੈਕਟਰ ਵਜੋਂ ਨਿਯੁਕਤੀ ਕੀਤੀ ਗਈ ਹੈ ।ਦੱਸਣਯੋਗ ਹੈ ਕਿ ਡਾ ਮਨਜੀਤ ਸਿੰਘ ਜਿਹੜੇ ਕਿ ਕਿਸੇ ਸਮੇਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋ ਗਏ ਸਨ ਜੇ ਆਪਣੇ ਦ੍ਰਿੜ੍ਹ ਇਰਾਦੇ ਨਾਲ ਇਸ ਬਿਮਾਰੀ ਨਾਲ ਲੜਾਈ ਕਰਕੇ ਤੰਦਰੁਸਤ ਹੋਏ। ਇਸੇ ਤਰ੍ਹਾਂ ਕਰੋਨਾ ਦੀ ਜੰਗ ਦੌਰਾਨ ਜਦੋਂ ਸ਼ੁਰੂਆਤੀ ਦੌਰ ਚ ਕਰੋਨਾ ਵਾਇਰਸ ਦੀ ਦਹਿਸ਼ਤ ਸੀ ,ਦਾ ਵੀ ਟਾਕਰਾ ਕਰਨ ਲਈ ਖੁਦ ਮੂਹਰੇ ਹੋ ਕੇ ਬਾਕੀ ਆਪਣੀ ਡਾਕਟਰੀ ਟੀਮ ਲਈ ਪ੍ਰੇਰਨਾ ਸਰੋਤ ਬਣੇ ਸਨ । ਇਸੇ ਦੌਰਾਨ ਉਨ੍ਹਾਂ ਨੂੰ ਵੀ ਕਰੋਨਾ ਨੇ ਲਪੇਟ ਚ ਲੈ ਲਿਆ ਸੀ ਤਾਂ ਕਰੋਨਾ ਤੋਂ ਵੀ ਉਹ ਜਿੱਤ ਹਾਸਲ ਕਰਕੇ ਕਰੋਨਾ ਯੋਧੇ ਬਣੇ ।
ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ
ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ ਚੰਡੀਗੜ੍ਹ, 16 ਮਈ(ਵਿਸ਼ਵ ਵਾਰਤਾ)-- ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂੰ) ਵੱਲੋਂ ਜੁਲਾਈ,...