ਡਾ ਨਰਿੰਦਰ ਭਾਰਗਵ IPS ਹੋਏ
ਡਾਕਟਰ ਭਾਰਗਵ ਤੋਂ ਇਲਾਵਾ ਹੋਰ ਕਿੰਨੇ ਪੀ ਪੀ ਐੱਸ ਅਧਿਕਾਰੀ ਬਣੇ ਹਨ ਆਈ ਪੀ ਐੱਸ , ਪੜ ਲਓ ਪੂਰੀ ਲਿਸਟ

ਚੰਡੀਗੜ੍ਹ ,ਮਾਨਸਾ 6 ਅਪਰੈਲ( ਵਿਸ਼ਵ ਵਾਰਤਾ)-ਪੰਜਾਬ ਦੇ ਇੱਕ ਦਰਜਨ ਤੋਂ ਵੱਧ ਜਿ਼ਲ੍ਹਿਆਂ ਵਿਚ ਆਪਣੀ ਇਮਾਨਦਾਰੀ ਅਤੇ ਦਲੇਰਾਨਾ ਭਰੀ ਡਿਊਟੀ ਨਿਭਾਉਣ ਕਰਕੇ ਹਮੇਸ਼ਾ ਚਰਚਾ ਵਿਚ ਰਹੇ ਐਸ ਐਸ ਪੀ ਡਾ ਨਰਿੰਦਰ ਭਾਰਗਵ ਆਈਪੀਐਸ ਪਰਮੋਟ ਹੋਣ ਕਰਕੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਤੋਂ ਚਾਅ ਨਹੀਂ ਚੁੱਕਿਆ ਜਾ ਰਿਹਾ ਹੈ। ਉਹ ਇਸ ਵੇਲੇ ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਦੇ ਐਸ ਐਸ ਪੀ ਵਿਜੀਲੈਂਸ ਵਿਭਾਗ ਵੱਜੋਂ ਤਾਇਨਾਤ ਹਨ।
ਡਾ ਭਾਰਗਵ ਦੁਆਰਾ ਮਾਨਸਾ ਜ਼ਿਲ੍ਹੇ ਵਿੱਚ SSP ਹੁੰਦਿਆਂ ਇਮਾਨਦਾਰੀ , ਦੇਲਾਰਾਨਾ ਅਤੇ ਤਨਦੇਹੀ ਨਾਲ ਨਿਭਾਈ ਡਿਉਟੀ ਲਈ ਜ਼ਿਲ੍ਹੇ ਦੇ ਵਾਸੀ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਦੇ ਹਨ । ਉਨਾਂ ਕਰੋਨਾ ਦੌਰਾਨ ਜਿਥੇ ਇਸ ਮਹਾਂਮਾਰੀ ਉਤੇ ਕਾਬੂ ਪਾਉਣ ਵਿਚ ਮਾਨਸਾ ਜ਼ਿਲੇ ਨੂੰ ਦੇਸ਼ ਭਰ ਵਿੱਚ ਅੱਵਲ ਰੱਖਿਆ, ਉੱਥੇ ਹੀ ਖੇਤੀਬਾੜੀ ਦਾ ਕੰਮ ਕਰਦੇ ਉਸ ਸਮੇਂ ਕਿਸਾਨਾਂ ਦੀਆਂ ਸਬਜੀਆਂ ਅਤੇ ਫ਼ਸਲਾਂ ਨੰ ਖੇਤਾਂ ਵਿੱਚੋ ਖੁਦ ਜਾਕੇ ਚਕਵਾਏ। ਬੁਜ਼ੁਰਗਾਂ , ਅੰਗਹੀਣ ਵਿਅਕਤੀਆਂ , ਵਿਧਵਾਵਾਂ ਦੀਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਪੈਨਸ਼ਨਾਂ ਨੂੰ ਪਿੰਡ ਪਿੰਡ ਜਾਕੇ ਵੰਡਣ ਦੀ ਨਵੀਂ ਪਰੰਪਰਾ ਦੀ ਅਰੰਭਤਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਮਾਜਿਕ, ਧਾਰਮਿਕ, ਕਿਸਾਨ ਜੰਥੇਬੰਦੀਆ ਨੂੰ ਹਮੇਸ਼ਾ ਨਾਲ ਲਾਕੇ ਮਾਨਸਾ ਜ਼ਿਲ੍ਹੇ ਵਿੱਚ ਬੇਹਤਰੀਨ ਪ੍ਰਸ਼ਾਸਨ ਦਿੱਤਾ ।
ਪਟਿਆਲਾ ਸ਼ਹਿਰ ਦੇ ਇੱਕ ਖਾਨਦਾਨੀ ਘਰ ਦੇ ਜੰਮਪਲ ਡਾ ਭਾਰਗਵ ਦੇ IPS ਕੈਡਰ ਵਿੱਚ ਪਰਮੋਟ ਹੋਣ ‘ਤੇ ਮਾਨਸਾ ਜ਼ਿਲੇ ਦੇ ਵਾਸੀਆ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।























