• Latest
  • Trending
ਡਾਃ ਰਤਨ ਸਿੰਘ ਜੱਗੀ ਜੀ ਨੂੰ ਪਦਮ ਸ਼੍ਰੀ ਸਨਮਾਨ ਮੁਬਾਰਕ ਪਰ ਉਹ ਇਸ ਤੋਂ ਵੱਡੇ ਸਨਮਾਨ ਦੇ ਅਧਿਕਾਰੀ- ਗੁਰਭਜਨ ਗਿੱਲ

ਡਾਃ ਰਤਨ ਸਿੰਘ ਜੱਗੀ ਜੀ ਨੂੰ ਪਦਮ ਸ਼੍ਰੀ ਸਨਮਾਨ ਮੁਬਾਰਕ ਪਰ ਉਹ ਇਸ ਤੋਂ ਵੱਡੇ ਸਨਮਾਨ ਦੇ ਅਧਿਕਾਰੀ- ਗੁਰਭਜਨ ਗਿੱਲ

4 years ago
Hukamnama Sri Darbar Sahib Today – 02 October 2026 | Ang 725 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 02 October 2026 | Ang 725 I ਅੱਜ ਦਾ ਹੁਕਮਨਾਮਾ

16 minutes ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

8 hours ago
ਵਨਡੇ ਵਿਸ਼ਵ ਕੱਪ 2027 ਦਾ ਸ਼ਡਿਊਲ ਜਾਰੀ ; 2 ਅਕਤੂਬਰ ਨੂੰ ਹੋਵੇਗਾ ਟੂਰਨਾਮੈਂਟ ਦਾ ਆਗਾਜ਼

ਵਨਡੇ ਵਿਸ਼ਵ ਕੱਪ 2027 ਦਾ ਸ਼ਡਿਊਲ ਜਾਰੀ ; 2 ਅਕਤੂਬਰ ਨੂੰ ਹੋਵੇਗਾ ਟੂਰਨਾਮੈਂਟ ਦਾ ਆਗਾਜ਼

8 hours ago
ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਪਿਕਨਿਕ ‘ਤੇ ਗਏ 8 ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ

ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਪਿਕਨਿਕ ‘ਤੇ ਗਏ 8 ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ

9 hours ago
ਮਨੋਰੰਜਕ ਫਿਲਮ ‘Crazy Kalyanam’ ਇਸ ਮਹੀਨੇ ਹੋਵੇਗੀ ਰਿਲੀਜ਼

ਮਨੋਰੰਜਕ ਫਿਲਮ ‘Crazy Kalyanam’ ਇਸ ਮਹੀਨੇ ਹੋਵੇਗੀ ਰਿਲੀਜ਼

9 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

11 hours ago
ਤਿੰਨ ਉੱਤਰਾਖੰਡ ਨਿਵਾਸੀਆਂ ਸਣੇ ਚਾਰ ਵਿਅਕਤੀ ਗ੍ਰਿਫਤਾਰ ;ਸੱਤ ਆਧੁਨਿਕ ਪਿਸਤੌਲਾਂ ਬਰਾਮਦ

ਤਿੰਨ ਉੱਤਰਾਖੰਡ ਨਿਵਾਸੀਆਂ ਸਣੇ ਚਾਰ ਵਿਅਕਤੀ ਗ੍ਰਿਫਤਾਰ ;ਸੱਤ ਆਧੁਨਿਕ ਪਿਸਤੌਲਾਂ ਬਰਾਮਦ

12 hours ago
ਪੰਜਾਬ ਵੱਲੋਂ ਸਤੰਬਰ 2026 ਦੌਰਾਨ ਸ਼ੁੱਧ ਜੀਐਸਟੀ ਪ੍ਰਾਪਤੀ ਵਿੱਚ 22.11% ਵਾਧਾ ਦਰਜ: ਹਰਪਾਲ ਸਿੰਘ ਚੀਮਾ

ਪੰਜਾਬ ਵੱਲੋਂ ਸਤੰਬਰ 2026 ਦੌਰਾਨ ਸ਼ੁੱਧ ਜੀਐਸਟੀ ਪ੍ਰਾਪਤੀ ਵਿੱਚ 22.11% ਵਾਧਾ ਦਰਜ: ਹਰਪਾਲ ਸਿੰਘ ਚੀਮਾ

12 hours ago
ਪੰਜਾਬ ‘ਚ SIR ਪ੍ਰਕਿਰਿਆ ਮੁਕੰਮਲ ਹੋਣ ਨੇੜੇ, 99 ਫ਼ੀਸਦ ਤੋਂ ਵੱਧ ਕੰਮ ਪੂਰਾ ਹੋਇਆ : ਅਨਿੰਦਿਤਾ ਮਿਤਰਾ

ਪੰਜਾਬ ‘ਚ SIR ਪ੍ਰਕਿਰਿਆ ਮੁਕੰਮਲ ਹੋਣ ਨੇੜੇ, 99 ਫ਼ੀਸਦ ਤੋਂ ਵੱਧ ਕੰਮ ਪੂਰਾ ਹੋਇਆ : ਅਨਿੰਦਿਤਾ ਮਿਤਰਾ

12 hours ago
ਅੰਮ੍ਰਿਤਸਰ-ਤਰਨਤਾਰਨ ਬਾਈਪਾਸ ‘ਤੇ ਟਿੱਪਰ ਨਾਲ ਟਕਰਾਉਣ ਮਗਰੋਂ ਸਕੋਰਪੀਓ ਨੂੰ ਲੱਗੀ ਅੱਗ ; ਨੌਜਵਾਨ ਜ਼ਿੰਦਾ ਸੜਿਆ

ਅੰਮ੍ਰਿਤਸਰ-ਤਰਨਤਾਰਨ ਬਾਈਪਾਸ ‘ਤੇ ਟਿੱਪਰ ਨਾਲ ਟਕਰਾਉਣ ਮਗਰੋਂ ਸਕੋਰਪੀਓ ਨੂੰ ਲੱਗੀ ਅੱਗ ; ਨੌਜਵਾਨ ਜ਼ਿੰਦਾ ਸੜਿਆ

13 hours ago
7 ਮੈਂਬਰੀ ਤਾਲਮੇਲ ਕਮੇਟੀ ਦੀ ਅਹਿਮ ਮੀਟਿੰਗ 6 ਅਕਤੂਬਰ ਨੂੰ

7 ਮੈਂਬਰੀ ਤਾਲਮੇਲ ਕਮੇਟੀ ਦੀ ਅਹਿਮ ਮੀਟਿੰਗ 6 ਅਕਤੂਬਰ ਨੂੰ

13 hours ago
ਪੰਜਾਬ ਸਰਕਾਰ ਵੱਲੋਂ 3 PPS ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ 3 PPS ਅਧਿਕਾਰੀਆਂ ਦੇ ਤਬਾਦਲੇ

13 hours ago
Hindi News
English News
Friday, October 2, 2026
No Result
View All Result
22 °c
Chandigarh
28 ° Sat
27 ° Sun
28 ° Mon
29 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਡਾਃ ਰਤਨ ਸਿੰਘ ਜੱਗੀ ਜੀ ਨੂੰ ਪਦਮ ਸ਼੍ਰੀ ਸਨਮਾਨ ਮੁਬਾਰਕ ਪਰ ਉਹ ਇਸ ਤੋਂ ਵੱਡੇ ਸਨਮਾਨ ਦੇ ਅਧਿਕਾਰੀ- ਗੁਰਭਜਨ ਗਿੱਲ

January 27, 2023
in ADMINISTRATION, ਅਜੀਤਗੜ੍ਹ, ਅੰਮ੍ਰਿਤਸਰ, ਸਿਆਸੀ, ਸਿਹਤ, ਖਬਰਾਂ, ਖੇਤੀਬਾੜੀ, ਚੰਡੀਗੜ੍ਹ, ਪੰਜਾਬ, ਪ੍ਰਸ਼ਾਸਨਿਕ, ਬਠਿੰਡਾ, ਬਰਨਾਲਾ, ਮਾਨਸਾ, ਮੋਗਾ, ਰਾਸ਼ਟਰੀ
ਡਾਃ ਰਤਨ ਸਿੰਘ ਜੱਗੀ ਜੀ ਨੂੰ ਪਦਮ ਸ਼੍ਰੀ ਸਨਮਾਨ ਮੁਬਾਰਕ ਪਰ ਉਹ ਇਸ ਤੋਂ ਵੱਡੇ ਸਨਮਾਨ ਦੇ ਅਧਿਕਾਰੀ- ਗੁਰਭਜਨ ਗਿੱਲ

ਡਾਃ ਰਤਨ ਸਿੰਘ ਜੱਗੀ ਜੀ ਨੂੰ ਪਦਮ ਸ਼੍ਰੀ ਸਨਮਾਨ ਮੁਬਾਰਕ ਪਰ ਉਹ ਇਸ ਤੋਂ ਵੱਡੇ ਸਨਮਾਨ ਦੇ ਅਧਿਕਾਰੀ- ਗੁਰਭਜਨ ਗਿੱਲ

ਲੁਧਿਆਣਾਃ 27ਜਨਵਰੀ(ਵਿਸ਼ਵ ਵਾਰਤਾ)-ਪੰਜਾਬੀ ਲੇਖਕਾਂ /ਵਿਦਵਾਨਾਂ ਚੋਂ ਸਤਿਕਾਰਤ ਨਾਮ ਡਾ. ਰਤਨ ਸਿੰਘ ਜੱਗੀ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਦਮ ਸ੍ਰੀ ਪੁਰਸਕਾਰ ਦਿੱਤੇ ਜਾਣ ਦਾ ਸੁਆਗਤ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਇਹ ਪੰਜਾਬੀ ਲਿਆਕਤ ਦਾ ਸਨਮਾਨ ਹੈ ਪਰ ਉਮਰ ਲੰਮੀ ਮੁੱਲਵਾਨ ਘਾਲਣਾ ਸਦਕਾ ਉਹ ਇਸ ਤੋਂ ਵੱਡੇ ਆਦਰ ਦੇ ਹੱਕਦਾਰ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਧਿਆਪਨ ਕਰਦਿਆਂ, ਸੇਵਾ ਮੁਕਤੀ ਉਪਰੰਤ ਵੱਡ ਆਕਾਰੀ ਖੋਜ ਕਾਰਜਾਂ ਕਾਰਨ ਉਹ ਪੰਜਾਬੀ ਮਾਂ ਬੋਲੀ ਦੇ ਵਿਸ਼ਵਕੋਸ਼ੀ ਸਪੂਤ ਹਨ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਸਿੰਘ ਭੱਠਲ, ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਸੁਖਜੀਤ ਮਾਛੀਵਾੜਾ, ਰੀਤਿੰਦਰ ਸਿੰਘ ਭਿੰਡਰ, ਤੇਜਪ੍ਰਤਾਪ ਸਿੰਘ ਸੰਧੂ, ਡਾਃ ਨਿਰਮਲ ਜੋੜਾ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜ ਪ੍ਰੀਤ ਸਿੰਘ ਮਾਂਗਟ, ਗੁਰਚਰਨ ਕੌਰ ਕੋਚਰ, ਡਾਃ ਨਰੇਸ਼ ਕੇਂਦਰੀ ਯੂਨੀਃ ਧਰਮਸ਼ਾਲਾ, ਨਿੰਦਰ ਘੁਗਿਆਣਵੀ ਨੇ ਵੀ ਡਾਂ ਰਤਨ ਸਿੰਘ ਜੱਗੀ ਜੀ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਣ ਤੇ ਮੁਬਾਰਕ ਦਿੱਤੀ ਹੈ।
ਡਾ. ਰਤਨ ਸਿੰਘ ਜੱਗੀ, ਪੰਜਾਬੀ ਤੇ ਹਿੰਦੀ ਸਾਹਿਤ ਜਗਤ ਦੇ ਅਤੇ ਵਿਸ਼ੇਸ਼ ਤੌਰ ਤੇ ਗੁਰਮਤਿ ਸਾਹਿਤ ਦੇ ਬਹੁਤ ਹੀ ਵੱਡੇ ਵਿਦਵਾਨ ਹਨ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦਾ 70 ਸਾਲ ਤੋਂ ਵੱਧ ਦਾ ਸਮਾਂ ਪੰਜਾਬੀ/ਹਿੰਦੀ ਸਾਹਿਤ ਅਤੇ ਗੁਰਮਤਿ ਸਾਹਿਤ ਦੀ ਸੇਵਾ ਵਿੱਚ ਸਮਰਪਿਤ ਕੀਤਾ ਹੈ।
ਡਾਃ ਜੱਗੀ ਨੇ 1962 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ “ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ” ਵਿਸ਼ੇ ਵਿੱਚ ਪੀਐਚ. ਡੀ. ਕੀਤੀ ਅਤੇ ਬਾਅਦ ਵਿੱਚ “ਦਸਮ ਗ੍ਰੰਥ ਕੀ ਪੌਰਾਣਿਕ ਪ੍ਰਿਸ਼ਟ ਭੂਮੀ” ਪੰਜਾਬੀ ਪਾਠਕਾਂ ਨੂੰ ਭੇਂਟ ਕੀਤੀ। ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸ ਕਿਤਾਬ ਨੂੰ ਪਹਿਲਾ ਪੁਰਸਕਾਰ ਮਿਲਿਆ। ਡਾ. ਜੱਗੀ ਵੱਲੋਂ 2000 ਵਿੱਚ “ਦਸਮ ਗ੍ਰੰਥ ਦਾ ਟੀਕਾ” ਤਿਆਰ ਕੀਤਾ ਗਿਆ, ਜਿਸ ਦਾ ਗੋਬਿੰਦ ਸਦਨ, ਦਿੱਲੀ ਵੱਲੋਂ ਪੰਜ ਭਾਗਾਂ ਵਿੱਚ ਪ੍ਰਕਾਸ਼ਨ ਹੋਇਆ।
1973 ਵਿੱਚ ਡਾ. ਰਤਨ ਸਿੰਘ ਜੱਗੀ ਵੱਲੋਂ ਮਗਧ ਯੂਨੀਵਰਸਿਟੀ ਬੋਧ ਗਯਾ ਤੋਂ ਡੀ. ਲਿਟ. ਦੀ ਡਿਗਰੀ ਕੀਤੀ ਜਿਸ ਵਿੱਚ ਉਨ੍ਹਾਂ ਦਾ ਹਿੰਦੀ ਵਿੱਚ ਵਿਸ਼ਾ “ਸ਼੍ਰੀ ਗੁਰੂ ਨਾਨਕ: ਵਿਅਕਤਿਤਵ, ਕ੍ਰਿਤਿਤਵ ਔਰ ਚਿੰਤਨ” ਸੀ । ਇਸ ਪੁਸਤਕ ਨੂੰ ਵੀ ਭਾਸ਼ਾ ਵਿਭਾਗ ਵੱਲੋਂ ਪਹਿਲਾ ਪੁਰਸਕਾਰ ਦਿੱਤਾ ਗਿਆ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪੰਜਾਬ ਸਰਕਾਰ ਵੱਲੋਂ “ਗੁਰੂ ਨਾਨਕ ਬਾਣੀ: ਪਾਠ ਤੇ ਵਿਆਖਿਆ” ਨਾਂ ਦੀ ਪੁਸਤਕ ਡਾ. ਜੱਗੀ ਤੋਂ ਪੰਜਾਬੀ ਅਤੇ ਹਿੰਦੀ ਵਿਚ ਤਿਆਰ ਕਰਵਾ ਕੇ ਵੱਡੀ ਗਿਣਤੀ ਚ ਵੰਡੀ ਗਈ । ਇਸ ਤੋਂ ਇਲਾਵਾ ਡਾ. ਜੱਗੀ ਵਲੋਂ ਗੁਰੂ ਨਾਨਕ ਬਾਣੀ ਨੂੰ ਲੈ ਕੇ ਇੱਕ ਕਿਤਾਬ “ਗੁਰੂ ਨਾਨਕ: ਜੀਵਨੀ ਅਤੇ ਵਿਅਕਤਿਤਵ” ਅਤੇ ਦੂਸਰੀ ਕਿਤਾਬ “ਗੁਰੂ ਨਾਨਕ ਦੀ ਵਿਚਾਰਧਾਰਾ” ਵੀ ਛਾਪੀਆਂ ਗਈਆਂ ਅਤੇ ਇਨ੍ਹਾਂ ਦੋਵਾਂ ਕਿਤਾਬਾਂ ਉੱਪਰ ਵੀ ਭਾਸ਼ਾ ਵਿਭਾਗ, ਪੰਜਾਬ ਵਲੋਂ ਪਹਿਲਾ ਪੁਰਸਕਾਰ ਦਿੱਤਾ ਗਿਆ ।
ਡਾ. ਰਤਨ ਸਿੰਘ ਜੱਗੀ ਨੇ ਤੁਲਸੀ ਰਮਾਇਣ ਦਾ ਪੰਜਾਬੀ ਵਿੱਚ ਲਿਪੀ ਅੰਤਰ ਅਤੇ ਅਨੁਵਾਦ ਕੀਤਾ, ਜਿਸ ਨੂੰ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਛਾਪਿਆ ਗਿਆ ਅਤੇ ਇਸ ਉੱਪਰ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ 1989 ਵਿੱਚ ਰਾਸ਼ਟਰੀ ਪੱਧਰ ਦਾ ਪੁਰਸਕਾਰ ਵੀ ਦਿੱਤਾ ਗਿਆ ਸੀ। ਇਸ ਤੋਂ ਇਲਾਵਾ “ਪੰਜਾਬੀ ਸਾਹਿਤ ਸੰਦਰਭ ਕੋਸ਼” ਨੂੰ 1994 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਛਾਪਿਆ। ਡਾ. ਜੱਗੀ ਨੇ 1998 ਤੋਂ 2002 ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪੰਜ ਭਾਗਾਂ ਵਿੱਚ “ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ” ਤਿਆਰ ਕਰਵਾਇਆ।
2002 ਵਿੱਚ ਡਾ. ਰਤਨ ਸਿੰਘ ਜੱਗੀ ਵਲੋਂ “ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼” ਤਿਆਰ ਕੀਤਾ ਗਿਆ, ਜਿਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਛਾਪਿਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਹਰ ਪੁੱਛ ਦਾ ਸੰਖੇਪ ਪਰ ਸਹੀ ਉੱਤਰ ਮਿਲਦਾ ਹੈ।
2005 ਵਿੱਚ ਡਾ. ਜੱਗੀ ਵਲੋਂ “ਸਿੱਖ ਪੰਥ ਵਿਸ਼ਵਕੋਸ਼” ਤਿਆਰ ਕੀਤਾ ਗਿਆ। 2007 ਵਿੱਚ ” ਅਰਥ ਬੋਧ ਸ਼੍ਰੀ ਗੁਰੂ ਗ੍ਰੰਥ ਸਾਹਿਬ ” ਨਾਮ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਤਿਆਰ ਕਰਕੇ ਪੰਜ ਭਾਗਾਂ ਵਿੱਚ ਤਿਆਰ ਕੀਤਾ। 2013 ਵਿੱਚ ਡਾ. ਜੱਗੀ ਵੱਲੋਂ “ਭਾਵ ਪ੍ਰਬੋਧਨੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ” ਨਾਮ ਦਾ ਇੱਕ ਵਿਸਥਾਰ ਪੂਰਵਕ ਟੀਕਾ ਤਿਆਰ ਕੀਤਾ ਗਿਆ, ਜਿਸ ਨੂੰ ਅੱਠ ਭਾਗਾਂ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਛਾਪਿਆ।
ਸੰਨ 2017 ਵਿਚ ਉਨ੍ਹਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਵਿਚ ਟੀਕਾ ਕਰਕੇ ਪੰਜ ਜਿਲਦਾਂ ਵਿਚ ਪ੍ਰਕਾਸ਼ਿਤ ਕਰ ਦਿੱਤਾ ਹੈ।
ਡਾਃ ਜੱਗੀ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਸਰਵਉੱਚ ਪੁਰਸਕਾਰ “ਪੰਜਾਬੀ ਸਾਹਿਤ ਸ੍ਰੋਮਣੀ (ਰਤਨ)” 1996 ਵਿੱਚ ਦਿੱਤਾ ਗਿਆ। ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਵੱਲੋਂ 2010 ਵਿੱਚ “ਪਰਮ ਸਾਹਿਤ ਸਨਮਾਨ” ਉੱਤਰ ਪ੍ਰਦੇਸ਼ ਸਰਕਾਰ ਦੇ ਹਿੰਦੀ ਸੰਸਥਾਨ ਵਲੋਂ 1996 ਵਿੱਚ “ਸੋਹਾਰਦ ਪੁਰਸਕਾਰ” ਵੀ ਆਪ ਨੂੰ ਮਿਲ ਚੁਕਾ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਨੂੰ ਦੇਖਦੇ ਹੋਏ 2014 ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ 2015 ਵਿੱਚ ਆਨਰੇਰੀ ਡੀ. ਲਿਟ. ਦੀ ਡਿਗਰੀ ਦਿੱਤੀ ਗਈ । ਨਾਮਧਾਰੀ ਦਰਬਾਰ ਵੀ ਡਾਃ ਰਤਨ ਸਿੰਘ ਜੱਗੀ ਦੀਆਂ ਖੋਜ ਪ੍ਰਾਪਤੀਆਂ ਲਈ ਸਨਮਾਨਿਤ ਕਰ ਚੁਕਾ ਹੈ।
ਡਾ. ਰਤਨ ਸਿੰਘ ਜੱਗੀ 95 ਸਾਲ ਦੀ ਉਮਰ ਦੇ ਹੋ ਜਾਣ ਦੇ ਬਾਵਜੂਦ ਹਾਲੇ ਵੀ ਸਮਾਜ ਨੂੰ ਆਪਣੀਆਂ ਸਰਵਸ੍ਰੇਸ਼ਠ ਅਤੇ ਵੱਡਮੁੱਲੀਆਂ ਸਾਹਿਤਕ ਸੇਵਾਵਾਂ ਪ੍ਰਦਾਨ ਕਰਦਿਆਂ ਹੁਣ ਤੱਕ 144 ਕਿਤਾਬਾਂ ਪੰਜਾਬੀ ਪਾਠਕਾਂ ਨੂੰ ਭੇਂਟ ਕਰ ਚੁਕੇ ਹਨ। ਡਾਃ ਜੱਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵੀ ਉਹ ਆਜੀਵਨ ਫੈਲੋ ਹਨ।

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Hukamnama Sri Darbar Sahib Today – 02 October 2026 | Ang 725 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 02 October 2026 | Ang 725 I ਅੱਜ ਦਾ ਹੁਕਮਨਾਮਾ

by Ankit
October 2, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | October | Date 02-10-2026 |...

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
October 1, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 1 ਅਕਤੂਬਰ (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

ਵਨਡੇ ਵਿਸ਼ਵ ਕੱਪ 2027 ਦਾ ਸ਼ਡਿਊਲ ਜਾਰੀ ; 2 ਅਕਤੂਬਰ ਨੂੰ ਹੋਵੇਗਾ ਟੂਰਨਾਮੈਂਟ ਦਾ ਆਗਾਜ਼

ਵਨਡੇ ਵਿਸ਼ਵ ਕੱਪ 2027 ਦਾ ਸ਼ਡਿਊਲ ਜਾਰੀ ; 2 ਅਕਤੂਬਰ ਨੂੰ ਹੋਵੇਗਾ ਟੂਰਨਾਮੈਂਟ ਦਾ ਆਗਾਜ਼

by Navjot
October 1, 2026
0

ਵਨਡੇ ਵਿਸ਼ਵ ਕੱਪ 2027 ਦਾ ਸ਼ਡਿਊਲ ਜਾਰੀ ; 2 ਅਕਤੂਬਰ ਨੂੰ ਹੋਵੇਗਾ ਟੂਰਨਾਮੈਂਟ ਦਾ ਆਗਾਜ਼ 14 ਟੀਮਾਂ ਵਿਚਾਲੇ ਖੇਡੇ ਜਾਣਗੇ...

ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਪਿਕਨਿਕ ‘ਤੇ ਗਏ 8 ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ

ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਪਿਕਨਿਕ ‘ਤੇ ਗਏ 8 ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ

by Navjot
October 1, 2026
0

ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਪਿਕਨਿਕ 'ਤੇ ਗਏ 8 ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ   ਰਾਏਗੜ੍ਹ, 1 ਅਕਤੂਬਰ (ਵਿਸ਼ਵ ਵਾਰਤਾ): ਅਧਿਕਾਰੀਆਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Hukamnama Sri Darbar Sahib Today – 02 October 2026 | Ang 725 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 02 October 2026 | Ang 725 I ਅੱਜ ਦਾ ਹੁਕਮਨਾਮਾ

by Ankit
October 2, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | October | Date 02-10-2026 |...

Most Popular

ਭੂਟਾਨ ਦੇ ਦੋ-ਰੋਜ਼ਾ ਦੌਰੇ ‘ਤੇ ਪਹੁੰਚਣ ‘ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਨਿੱਘਾ ਸਵਾਗਤ

ਭੂਟਾਨ ਦੇ ਦੋ-ਰੋਜ਼ਾ ਦੌਰੇ ‘ਤੇ ਪਹੁੰਚਣ ‘ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਨਿੱਘਾ ਸਵਾਗਤ

by Navjot
2 weeks ago
0

ਭੂਟਾਨ ਦੇ ਦੋ-ਰੋਜ਼ਾ ਦੌਰੇ 'ਤੇ ਪਹੁੰਚਣ 'ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਨਿੱਘਾ ਸਵਾਗਤ ਥਿੰਫੂ, 16 ਸਤੰਬਰ (ਵਿਸ਼ਵ ਵਾਰਤਾ): ਵਿਦੇਸ਼...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 