ਹਾਈ ਕੋਰਟ ਵਿੱਚ ਡਰੱਗ ਮਾਮਲੇ ਦੀ ਸੁਣਵਾਈ ਖਤਮ
ਕੋਰਟ ਨੇ ਅੱਗੇ ਪਾਈ ਕੇਸ ਦੀ ਸੁਣਵਾਈ
ਬਿਕਰਮ ਮਜੀਠੀਆ ਦੀ ਅਰਜੀ ਦਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਵਿਰੋਧ
ਪੜ੍ਹੋ ਪੂਰਾ ਮਾਮਲਾ ਅਤੇ ਕਦੋਂ ਹੋਵੇਗੀ ਅਗਲੀ ਸੁਣਵਾਈ
ਚੰਡੀਗੜ੍ਹ,18 ਨਵੰਬਰ(ਵਿਸ਼ਵ ਵਾਰਤਾ)- ਅੱਜ ਹੋਈ ਡਰੱਗ ਮਾਮਲਿਆਂ ਦੀ ਸੁਣਵਾਈ ਦੀ ਤਰੀਕ ਪੰਜਾਬ ਅਤੇ ਹਰਿਆਣਾ ਕੋਰਟ ਨੇ 6 ਦਸੰਬਰ ਤੱਕ ਅੱਗੇ ਪਾ ਦਿੱਤੀ ਹੈ। ਇਸ ਦੇ ਨਾਲੀ ਹੀ ਸੰਦੀਪ ਮੌਦਗਿਲ ਦੀ ਅਗਵਾਈ ਵਾਲੀ ਨਵੀਂ ਬੈਂਚ ਨੇ ਮਾਮਲੇ ਦੀਆਂ ਫਾਇਲਾਂ ਨੂੰ ਚੰਗੀ ਤਰ੍ਹਾਂ ਘੋਖਣ ਦਾ ਹਵਾਲਾ ਦਿੱਤਾ ਹੈ। ਬਿਕਰਮ ਮਜੀਠੀਆ ਵੱਲੋਂ ਮਾਮਲੇ ਵਿੱਚ ਖੁਦ ਨੂੰ ਧਿਰ ਬਣਾਉਣ ਦੀ ਅਰਜੀ ਦਾ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਸਖਤ ਵਿਰੋਧ ਕੀਤਾ। ਮਜੀਠੀਆ ਦੀ ਅਰਜੀ ਤੇ ਵੀ ਸੁਣਵਾਈ 6 ਦਸੰਬਰ ਨੂੰ ਹੀ ਹੋਵੇਗੀ।























