ਮੋਹਾਲੀ : ਖਰੜ ‘ਚ ਫਾਇਰਿੰਗ ਹੋਣ ਨਾਲ ਸਨਸਨੀ ਫੈਲ ਗਈ ਹੈ। ਇੱਕ ਵਿਅਕਤੀ ਨੇ ਸਿਹਤ ਵਿਭਾਗ ਵਿੱਚ ਤਾਇਨਾਤ ਮਹਿਲਾ ਅਧਿਕਾਰੀ ਨੂੰ ਗੋਲੀ ਮਾਰੀ ਹੈ। ਗੋਲੀ ਮਾਰਨ ਤੋਂ ਬਆਦ ਵਿਅਕਤੀ ਨੇ ਬਾਅਦ ‘ਚ ਖੁਦ ਨੂੰ ਵੀ ਗੋਲੀ ਮਾਰੀ ਹੈ।
ਜਾਣਕਾਰੀ ਮੁਤਾਬਿਕ ਖਰੜ ਸਥਿਤ ਸਿਹਤ ਵਿਭਾਗ ਦੇ ਫ਼ੂਡ ਐਂਡ ਡਰੱਗ ਐਡਮਿਨੀਸਟ੍ਰੇਟਰ ਦਫ਼ਤਰ ਚ ਸ਼ੁੱਕਰਵਾਰ ਨੂੰ ਮਹਿਲਾ ਡਰੱਗ ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ । ਕਤਲ ਕਰਨ ਵਾਲੇ ਨੇ ਇਸ ਤੋਂ ਬਾਅਦ ਖੁੱਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਇੰਸਪੈਕਟਰ ਨੇਹਾ ਸ਼ੋਰੀ ਵਜੋਂ ਹੋਈ ਹੈ।