ਚੰਡੀਗੜ੍ਹ 27 ਮਈ ( ਵਿਸ਼ਵ ਵਾਰਤਾ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂਆਂ ਮਨਜੀਤ ਸਿੰਘ ਭੋਮਾ ਸਰਬਜੀਤ ਸਿੰਘ ਜੰਮੂ ਬਲਵਿੰਦਰ ਸਿੰਘ ਖੋਜਕੀਪੁਰ, ਕੁਲਦੀਪ ਸਿੰਘ ਪ੍ਰਧਾਨ ਮਜੀਠੀਆਂ ਹਰਸ਼ਰਨ ਸਿੰਘ ਭਰਤਪੁਰ ਜੱਟਾਂ ਤੇ ਗੁਰਚਰਨ ਸਿੰਘ ਬਸਿਆਲਾ ਨੇ ਇੱਕ ਸ਼ਾਂਝੇ ਬਿਆਨ ਵਿੱਚ ਇੰਗਲੈਂਡ ਦੇ ਸ਼ਹਿਰ ਡਰਬੀ ਵਿਖੇ ਗੁਰਦੁਆਰਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇੱਕ ਮੁਸਲਮਾਨ ਨਾਗਰਿਕ ਵਲੋਂ ਗੁਰਦੁਆਰਾ ਸਾਹਿਬ ਦੀ ਬਿਨਾਂ ਵਜ੍ਹਾ ਭੰਨਤੋੜ ਕਰਨ ਦਾ ਸਖ਼ਤ ਨੋਟਿਸ ਲੈਂਦਿਆ ਕਿਹਾ ਇਸ ਘਟਨਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੌੜੀ ਹੈ। ਉਹਨਾਂ ਕਿਹਾ ਇੱਕ ਪਾਸੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਸਾਰ ਭਰ ਵਿੱਚ ਵਿੱਚ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦੀ ਗੁਰਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਣਾਕੇ ਉਂਨ੍ਹਾਂ ਨੂੰ ਸ਼ਰਧਾਂਜ਼ਲੀਆਂ ਭੇਟ ਕਰ ਰਹੇ ਹਨ ਦੂਜੇ ਪਾਸੇ ਇਹੋ ਜਿਹੇ ਲੋਕ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਯਤਨ ਕਰ ਰਹੇ ਹਨ । ਉਹਨਾਂ ਕਿਹਾ ਕਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਜੇਕਰ ਕੋਈ ਨੰਗੇ ਧੜ ਮਨੁੱਖਤਾ ਦੀ ਸੇਵਾ ਲਈ ਸੰਸਾਰ ਭਰ ਵਿੱਚ ਭਾਈ ਘਨੱਈਆ ਜੀ ਦਾ ਰੂਪ ਧਾਰਨ ਕਰਕੇ ਸਾਹਮਣੇ ਆਇਆ ਹੈ ਤਾਂ ਉਹ ਹੈ ਸਿੱਖ ਇਹ ਗੱਲ ਮਨੁੱਖਤਾ ਦੇ ਦੁਸ਼ਮਣਾਂ ਨੂੰ ਹਜ਼ਮ ਨਹੀਂ ਹੋ ਰਹੀ । ਪਾਕਿਸਤਾਨ ਵਿੱਚ ਪਹਿਲਾਂ ਗੁਰਦੁਆਰਾ ਨਨਕਾਣਾ ਸਾਹਿਬ ਤੇ ਮੁਸਲਮਾਨਾਂ ਦੀ ਭੀੜ ਨੇ ਪੱਥਰਾਂ ਨਾਲ ਹਮਲਾ ਕੀਤਾ ਸੀ । ਪਾਕਿਸਤਾਨ ਵਿੱਚ ਹੀ ਇੱਕ ਸਿੱਖ ਬੀਬੀ ਨੂੰ ਅਗਵਾ ਕਰਕੇ ਉਸਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਜਬਰੀ ਨਿਕਾਹ ਕਰਵਾਇਆ ਗਿਆ । ਉਹਨਾਂ ਕਿਹਾ ਪਹਿਲਾਂ ਦੀ ਤਰ੍ਹਾਂ ਦੇਸ਼ ਬਦੇਸ਼ ਦੇ ਗੁਰੂ ਘਰਾਂ ਦੇ ਦਰਵਾਜ਼ੇ ਬਿਨਾਂ ਭੇਦ-ਭਾਵ ਦੇ ਹਰ ਵਿਅਕਤੀ ਲਈ ਖੁਲ੍ਹੇ ਹਨ ਪਰ ਕਰੋਨਾ ਵਾਇਰਸ ਮਹਾਂਮਾਰੀ ਵਿੱਚ ਤਾਂ ਸਿੱਖਾਂ ਨੇ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਕੇ ਆਪ ਭੁੱਖੇ ਰਹਿ ਕੇ ਲੋੜਵੰਦਾਂ ਦੀ ਹਰ ਲੋੜ ਪੂਰੀ ਕੀਤੀ ਹੈ ਤੇ ਕਰ ਰਹੇ ਹਨ । ਉਹਨਾਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੰਬੰਧਤ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ।
🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹🙏
5th May 2024 Sunday 23rd Vaisakh ( Samvat Nanakshahi 556 ) Ajj Da Amrit Vele Da HUKAMNAMA ji Sachkhand Sri...