ਦਿਲਚਸਪੀ ਦਿਖਾਉਣ ਵਾਲੇ ਸਿਖਲਾਈ ਭਾਈਵਾਲ ਸਿੱਧੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਵੈਬ ਲਿੰਕ ‘ਤੇ ਅਪਲਾਈ ਕਰਨ
ਚੰਡੀਗੜ੍ਹ, 18 ਦਸੰਬਰ:(ਵਿਸ਼ਵ ਵਾਰਤਾ ) ਪੰਜਾਬ ਸਕਿਲ ਡਿਵੈਲਪਮੈਂਟ ਮਿਸਨ (ਪੀ.ਐਸ.ਡੀ.ਐੱਮ.) ਨੇ 12 ਦਸੰਬਰ, 2017 ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸਨ ਤਹਿਤ ਵੱਖ ਵੱਖ ਹੁਨਰ ਵਿਕਾਸ ਸਕੀਮਾਂ ਲਈ ਪ੍ਰਾਜੈਕਟ ਸੁਰੂ ਕਰਨ ਲਈ ਟਰੇਨਿੰਗ ਪਾਰਟਨਰਜ ਦੇ ਪੈਨਲ ਨਿਰਧਾਰਤ ਕਰਨ ਲਈ ਦਿਲਸਪੀ ਦਿਖਾਉਣ ਲਈ ਟੈਂਡਰ (ਈਓਆਈ) ਜਾਰੀ ਕੀਤਾ ਹੈ। ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ “ਆਲ ਸਕਿਲ ਡਿਵੈਲਪਮੈਂਟ ਐਸੋਸੀਏਸਨ, ਨਵੀਂ ਦਿੱਲੀ“ ਨੇ ਟੈਂਡਰਾਂ ਨਾਲ ਛੇੜ ਛਾੜ ਕਰਕੇ ਦਾਅਵੇਦਾਰਾਂ ਨੂੰ ਆਪਣੀ ਕੰਪਨੀ ਕੋਲ ਅਰਜੀ ਦੇਣ ਲਈ ਕਿਹਾ ਹੈ। ਇਸ ਦਾ ਗੰਭੀਰ ਨੋਟਿਸ ਲੈਂਦਿਆਂ ਆਲ ਸਕਿੱਲ ਡਿਵੈਲਪਮੈਂਟ ਐਸੋਸੀਏਸਨ, ਨਵੀਂ ਦਿੱਲੀ ਦੇ ਵਿਰੁੱਧ ਲੋੜੀਂਦੀ ਕਾਰਵਾਈ ਅਰੰਭੀ ਗਈ ਹੈ।
ਅੱਜ ਇੱਥੇ ਇਹ ਖੁਲਾਸਾ ਕਰਦਿਆਂ ਸਕਿੱਲ ਡਿਵੈਲਪਮੈਂਟ ਮਿਸਨ ਪੰਜਾਬ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਕਦੇ ਵੀ ਕਿਸੇ ਨੂੰ ਅਜਿਹੀ ਕਾਰਵੀ ਕਰਨ ਲਈ ਅਧਿਕਾਰ ਨਹੀਂ ਦਿੱਤਾ। ਜੇ ਕੋਈ ਏਜੰਸੀ ਪੰਜਾਬ ਹੁਨਰ ਵਿਕਾਸ ਮਿਸ਼ਨ ਨਾਲ ਟਰੇਨਿੰਗ ਪਾਰਟਨਰ ਬਣਨਾ ਚਾਹੁੰਦੀ ਹੈ, ਤਾਂ ਉਹ ਸਿੱਧੇ ਮਿਸਨ ਕੋਲ ਅਰਜੀ ਦੇਣ। ਇਸ ਸਬੰਧੀ ਸਿੱਧਾ ਵੈਬ ਲਿੰਕ http://psdm.gov.in/tenders.php ‘ਤੇ ਅਪਲਾਈ ਕੀਤਾ ਜਾਵੇ। ਇਸ ਸਬੰਧੀ ਸਾਰੇ ਵੇਰਵੇ ਵੈਬਸਾਈਟ ‘ਤੇ ਉਲੱਬਧ ਹਨ।
ਬੁਲਾਰੇ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਵੀ ਪੜਾਅ ‘ਤੇ ਇਹ ਪਾਇਆ ਗਿਆ ਹੈ ਕਿ ਅਰਜੀ ਮਿਸਨ ਨੂੰ ਸਿੱਧੇ ਤੌਰ’ ਤੇ ਨਹੀਂ ਭੇਜੀ ਗਈ ਜਾਂ ਕਿਸੇ ਹੋਰ ਚੈਨਲ ਰਾਹੀਂ ਭੇਜੀ ਗਈ ਹੈ, ਤਾਂ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ। ਕਿਸੇ ਵੀ ਤੀਜੀ ਪਾਰਟੀ ਦੀ ਸਮੂਲੀਅਤ ਦੇ ਕਾਰਨ ਕਿਸੇ ਵੀ ਨੁਕਸਾਨ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਜਿੰਮੇਵਾਰ ਨਹੀਂ ਹੋਵੇਗਾ।