ਟੀ-20 ਵਿਸ਼ਵ ਕੱਪ 2022- ਨਿਊਜ਼ੀਲੈਂਡ ਨੇ ਸ਼੍ਰੀਲੰਕਾਂ ਨੂੰ ਦਿੱਤਾ 168 ਦਾ ਟੀਚਾ
ਚੰਡੀਗੜ੍ਹ 29 ਅਕਤੂਬਰ(ਵਿਸ਼ਵ ਵਾਰਤਾ)- ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਟੀ-20 ਵਿਸ਼ਵ ਕੱਪ ਦਾ ਸੁਪਰ-12 ‘ਚ ਗਰੁੱਪ-1 ਦਾ ਮੈਚ ਖੇਡਿਆ ਜਾ ਰਿਹਾ ਹੈ। ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕੀਵੀ ਟੀਮ ਨੇ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 167 ਦੌੜਾਂ ਬਣਾਈਆਂ। ਗਲੇਨ ਫਿਲਿਪਸ ਨੇ 64 ਗੇਂਦਾਂ ਵਿੱਚ 104 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 10 ਚੌਕੇ ਅਤੇ 4 ਛੱਕੇ ਲਗਾਏ। ਇਹ ਇਸ ਵਿਸ਼ਵ ਕੱਪ ਦਾ ਦੂਜਾ ਸੈਂਕੜਾ ਹੈ। ਪਹਿਲਾ ਸੈਂਕੜਾ ਦੱਖਣੀ ਅਫਰੀਕਾ ਦੇ ਰਿਲੇ ਰੂਸੋ ਨੇ ਬੰਗਲਾਦੇਸ਼ ਖਿਲਾਫ ਲਗਾਇਆ ਸੀ।
ਸ੍ਰੀਲੰਕਾ ਲਈ ਕਾਸੂਨ ਰਜਿਥਾ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ। ਇਸ ਦੇ ਨਾਲ ਹੀ ਮਹੇਸ਼ ਤੀਕਸ਼ਾਨਾ, ਧਨੰਜੈ ਡੀ ਸਿਲਵਾ, ਹਸਰਾਂਗਾ ਅਤੇ ਲਾਹਿਰੂ ਕੁਮਾਰਾ ਨੂੰ ਇਕ-ਇਕ ਸਫਲਤਾ ਮਿਲੀ।























