ਟੀ-20 ਵਿਸ਼ਵ ਕੱਪ ਵਿੱਚ ਆਇਰਲੈਂਡ ਦਾ ਇੱਕ ਹੋਰ ਵੱਡਾ ਉਲਟਫੇਰ
2010 ਦੀ ਵਿਸ਼ਵ ਕੱਪ ਵਿਜੇਤਾ ਟੀਮ ਇੰਗਲੈਂਡ ਨੂੰ ਹਰਾਇਆ
ਚੰਡੀਗੜ੍ਹ 26 ਅਕਤੂਬਰ(ਵਿਸ਼ਵ ਵਾਰਤਾ)- ਆਸਟ੍ਰੇਲੀਆ ‘ਚ ਚੱਲ ਰਹੇ ਟੀ-20 ਵਿਸ਼ਵ ਕੱਪ ‘ਚ ਬੁੱਧਵਾਰ ਨੂੰ ਇਕ ਹੋਰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। 2010 ਟੀ-20 ਵਿਸ਼ਵ ਕੱਪ ਦੀ ਚੈਂਪੀਅਨ ਇੰਗਲੈਂਡ ਦੀ ਟੀਮ ਆਇਰਲੈਂਡ ਤੋਂ ਹਾਰ ਗਈ ਹੈ। 12ਵੇਂ ਨੰਬਰ ਦੀ ਟੀਮ ਆਇਰਲੈਂਡ ਨੇ ਡਕਵਰਥ ਲੁਈਸ ਨਿਯਮ ਤਹਿਤ ਇੰਗਲੈਂਡ ਨੂੰ 5 ਦੌੜਾਂ ਨਾਲ ਹਰਾਇਆ। ਜਦੋਂ ਮੀਂਹ ਆਇਆ ਤਾਂ ਇੰਗਲੈਂਡ ਨੇ 14.3 ਓਵਰਾਂ ‘ਚ 105 ਦੌੜਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਮੋਇਨ ਅਲੀ (24) ਅਤੇ ਲਿਆਮ ਲਿਵਿੰਗਸਟਨ (1) ਕਰੀਜ਼ ‘ਤੇ ਹਨ। ਇਸ ਤੋਂ ਪਹਿਲਾਂ ਆਇਰਲੈਂਡ ਨੇ ਜਿੱਤ ਲਈ 158 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸਤੋਂ ਪਹਿਲਾਂ ਆਇਰਲੈਂਡ ਨੇ 2 ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਦੀ ਟੀਮ ਨੂੰ ਵੀ ਹਰਾ ਕੇ ਟੂਰਨਾਮੈਂਟ ਚੋਂ ਬਾਹਰ ਕਰ ਦਿੱਤਾ ਸੀ। ਸ੍ਰੀਲੰਕਾਂ ਦੀ ਟੀਮ ਵੀ ਨਾਮੀਬੀਆ ਦੇ ਹੱਥੋਂ ਹਾਰ ਝੱਲ ਕੇ ਵੱਡੇ ਉਲਟਫੇਰ ਦਾ ਸ਼ਿਕਾਰ ਹੋ ਚੁੱਕੀ ਹੈ।























