ਟੀ-20 ਵਿਸ਼ਵ ਕੱਪ – ਭਾਰਤ ਨੇ ਨੀਦਰਲੈਂਡ ਦੇ ਸਾਹਮਣੇ ਰੱਖਿਆ 180 ਦੋੜਾਂ ਦਾ ਟੀਚਾ
ਚੰਡੀਗੜ੍ਹ 27 ਅਕਤੂਬਰ(ਵਿਸ਼ਵ ਵਾਰਤਾ)- ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ ਵਿੱਚ ਨੀਦਰਲੈਂਡ ਦੇ ਸਾਹਮਣੇ 180 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤ ਨੇ ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ ਅਤੇ ਰੋਹਿਤ ਸ਼ਰਮਾ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ‘ਤੇ 20 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 179 ਦੌੜਾਂ ਬਣਾਈਆਂ। ਵਿਰਾਟ ਨੇ 44 ਗੇਂਦਾਂ ਵਿੱਚ 62, ਸੂਰਿਆ ਨੇ 25 ਗੇਂਦਾਂ ਵਿੱਚ 51 ਅਤੇ ਰੋਹਿਤ ਨੇ 39 ਗੇਂਦਾਂ ਵਿੱਚ 53 ਦੌੜਾਂ ਬਣਾਈਆਂ। ਨੀਦਰਲੈਂਡ ਲਈ ਫਰੇਡ ਕਲਾਸੇਨ ਅਤੇ ਪਾਲ ਵਾਨ ਮੇਕਰਨ ਨੇ 1-1 ਵਿਕਟਾਂ ਲਈਆਂ।























