ਟੀ-20 ਵਿਸ਼ਵ ਕੱਪ – ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਜਾਰੀ
ਪਾਕਿਸਤਾਨੀ ਗੇਂਦਬਾਜ਼ਾਂ ਅੱਗੇ ਨਹੀਂ ਟਿਕ ਸਕੇ ਭਾਰਤੀ ਖਿਡਾਰੀ
119 ’ਤੇ ਸਿਮਟੀ ਪੂਰੀ ਟੀਮ
ਪਾਕਿਸਤਾਨ ਨੂੰ ਦਿੱਤਾ 120 ਦੌੜਾਂ ਦਾ ਟੀਚਾ
ਚੰਡੀਗੜ੍ਹ, 9 ਜੂਨ(ਵਿਸ਼ਵ ਵਾਰਤਾ) ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਨਿਊਯਾਰਕ ਦੇ ਨਾਸਾਓ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਪਾਕਿਸਤਾਨ ਨੂੰ 120 ਦੌੜਾਂ ਦਾ ਟੀਚਾ ਦਿੱਤਾ ਹੈ। ਪੂਰੀ ਟੀਮ 19 ਓਵਰਾਂ ‘ਚ 119 ਦੌੜਾਂ ‘ਤੇ ਆਲ ਆਊਟ ਹੋ ਗਈ। ਮੀਂਹ ਕਾਰਨ ਦੇਰ ਨਾਲ ਸ਼ੁਰੂ ਹੋਏ ਇਸ ਮੈਚ ‘ਚ ਭਾਰਤ ਨੇ ਪਾਵਰਪਲੇ ‘ਚ 2 ਵਿਕਟਾਂ ਗੁਆ ਕੇ 50 ਦੌੜਾਂ ਬਣਾਈਆਂ ਸਨ। ਪਾਕਿਸਤਾਨੀ ਗੇਂਦਬਾਜ਼ਾਂ ਨੇ ਖੇਡ ਦਾ ਵਧਿਆ ਪ੍ਰਦਰਸ਼ਨ ਕੀਤਾ, ਤੇ ਭਾਰਤੀ ਖਿਡਾਰੀਆਂ ਨੂੰ 19 ਓਵਰਾਂ ਵਿੱਚ ਹੀ ਪੈਵੇਲੀਅਨ ਭੇਜ ਦਿੱਤਾ। ਭਾਰਤ ਲਈ ਰਿਸ਼ਭ ਪੰਤ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ 20 ਦਾ ਅੰਕੜਾ ਪਾਰ ਨਹੀਂ ਕਰ ਸਕਿਆ।