ਟੀ-20 ਵਿਸ਼ਵ ਕੱਪ – ਨੀਦਰਲੈਂਡ ਖਿਲਾਫ ਭਾਰਤ ਦੀ ਸ਼ਾਨਦਾਰ ਬੱਲੇਬਾਜੀ
ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਜੜੇ ਅਰਧ ਸੈਂਕੜੇ
ਚੰਡੀਗੜ੍ਹ 27 ਅਕਤੂਬਰ(ਵਿਸ਼ਵ ਵਾਰਤਾ)- ਟੀ-20 ਵਿਸ਼ਵ ਕੱਪ ‘ਚ ਅੱਜ ਭਾਰਤ-ਨੀਦਰਲੈਂਡ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਦੀ ਪਲੇਇੰਗ ਇਲੈਵਨ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਜੇਕਰ ਟੀਮ ਇੰਡੀਆ ਅੱਜ ਨੀਦਰਲੈਂਡ ਨੂੰ ਹਰਾਉਂਦੀ ਹੈ ਤਾਂ ਉਹ ਗਰੁੱਪ-2 ‘ਚ ਨੰਬਰ-1 ਬਣ ਜਾਵੇਗੀ। ਮੈਚ ਵਿੱਚ ਪਹਿਲਾਂ ਮੀਂਹ ਦੇ ਬੱਦਲ ਛਾਏ ਹੋਏ ਸਨ, ਪਰ ਫਿਲਹਾਲ ਸਿਡਨੀ ਵਿੱਚ ਮੌਸਮ ਸਾਫ਼ ਹੈ।
15 ਓਵਰਾਂ ਬਾਅਦ ਟੀਮ ਇੰਡੀਆ ਦਾ ਸਕੋਰ 114/2 ਹੈ। ਸੂਰਿਆਕੁਮਾਰ ਯਾਦਵ ਅਤੇ ਵਿਰਾਟ ਕੋਹਲੀ ਕ੍ਰੀਜ਼ ‘ਤੇ ਮੌਜੂਦ ਹਨ। ਕੋਹਲੀ 37 ਗੇਂਦਾਂ ਵਿੱਚ 50 ਦੌੜਾਂ ਬਣਾ ਕੇ ਖੇਡ ਰਹੇ ਹਨ। ਇਸ ਤੋ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨੇ 39 ਗੇਂਦਾਂ ਤੇ 53 ਦੌੜਾਂ ਬਣਾਈਆਂ।























