ਟੀ-20 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਪਾਕਿਸਤਾਨ ‘ਤੇ ਨਿਊਜ਼ੀਲੈਂਡ ਵਿਚਾਲੇ
ਚੰਡੀਗੜ੍ਹ 9 ਨਵੰਬਰ(ਵਿਸ਼ਵ ਵਾਰਤਾ)- ਟੀ-20 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਆਸਟ੍ਰੇਲੀਆ ਦੇ ਸਿਡਨੀ ਕ੍ਰਿਕਟ ਮੈਦਾਨ ‘ਤੇ ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਪਾਕਿਸਤਾਨ: ਬਾਬਰ ਆਜ਼ਮ (ਕਪਤਾਨ) ਮੁਹੰਮਦ ਰਿਜ਼ਵਾਨ ਮੁਹੰਮਦ ਹਰਿਸ ਸ਼ਾਨ ਮਸੂਦ ਇਫਤਿਖਾਰ ਅਹਿਮਦ ਸ਼ਾਦਾਬ ਖਾਨ ਮੁਹੰਮਦ ਨਵਾਜ਼ ਮੁਹੰਮਦ ਵਸੀਮ ਜੂਨੀਅਰ ਸ਼ਾਹੀਨ ਅਫਰੀਦੀ ਹੈਰਿਸ ਰਾਊਫ ਨਸੀਮ ਸ਼ਾਹ।
ਨਿਊਜ਼ੀਲੈਂਡ: ਕੇਨ ਵਿਲੀਅਮਸਨ (ਕਪਤਾਨ) ਡੇਵੋਨ ਕੋਨਵੇ ਫਿਨ ਐਲਨ ਗਲੇਨ ਫਿਲਿਪਸ ਜੇਮਸ ਨੀਸ਼ਮ ਡੇਰਿਲ ਮਿਸ਼ੇਲ ਮਿਸ਼ੇਲ ਸੈਂਟਨਰ ਈਸ਼ ਸੋਢੀ ਟਿਮ ਸਾਊਦੀ ਲੌਕੀ ਫਰਗੂਸਨ ਟ੍ਰੇਂਟ ਬੋਲਟ।























