🏏 ਟੀ 20 ਮਹਿਲਾ ਵਿਸ਼ਵ ਕੱਪ 🏏
ਭਾਰਤ ਬਨਾਮ ਵੈਸਟ ਇੰਡੀਜ਼
ਭਾਰਤ ਨੂੰ ਲੱਗਿਆ ਦੂਜਾ ਝਟਕਾ
ਚੰਡੀਗੜ੍ਹ, 15ਫਰਵਰੀ(ਵਿਸ਼ਵ ਵਾਰਤਾ) ਮਹਿਲਾ ਟੀ-20 ਵਿਸ਼ਵ ਕੱਪ ਜੋ ਕਿ ਦੱਖਣੀ ਅਫਰੀਕਾ ਵਿੱਚ ਖੇਡਿਆ ਜਾ ਰਿਹਾ ਹੈ। ਅੱਜ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਮੁਕਾਬਲਾ ਜਾਰੀ ਹੈ। ਵੈਸਟਇੰਡੀਜ਼ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 118 ਦੌੜਾਂ ਬਣਾਉਂਦਿਆਂ ਭਾਰਤ ਨੂੰ 119 ਦੌੜਾਂ ਦਾ ਟੀਚਾ ਦਿੱਤਾ ਹੈ। ਜਿਸਦੇ ਜਵਾਬ ‘ਚ ਭਾਰਤ ਨੇ 6 ਓਵਰਾਂ ‘ਚ 2 ਵਿਕਟਾਂ ਗੁਆ ਕੇ 41 ਦੌੜਾਂ ਬਣਾਈਆਂ। ਸ਼ੇਫਾਲੀ ਵਰਮਾ ਅਤੇ ਹਰਮਨਪ੍ਰੀਤ ਕੌਰ ਕਰੀਜ਼ ‘ਤੇ ਹਨ। ਜੇਮਿਮਾ ਰੌਡਰਿਗਜ਼ 1 ਦੌੜ ਬਣਾ ਕੇ ਆਊਟ ਹੋ ਗਈ। ਇਸ ਤੋਂ ਪਹਿਲਾਂ ਸਮ੍ਰਿਤੀ ਮੰਧਾਨਾ 10 ਦੌੜਾਂ ਬਣਾ ਕੇ ਆਊਟ ਹੋ ਗਈ।