ਵਾਸ਼ਿੰਗਟਨ: ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਟੌਮ ਪੇਰੇਜ਼ ਨੇ ਕਿਹਾ ਕਿ ਡੋਨਾਲਡ ਟਰੰਪ ਨਾਲ ਮੁਕਾਬਲੇ ਲਈ ਪਾਰਟੀ ਦੀ ਏਕਤਾ ਅਹਿਮ ਹੈ। ਉਨ੍ਹਾਂ ਨੇ ਟਰੰਪ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ ਦੇਸ਼ ਦੀ ਪਛਾਣ ਲਈ ਖਤਰਾ ਦੱਸਿਆ। ਪਹਿਲੀ ਵਾਰ ਪਾਰਟੀ ਦੇ ਰਾਸ਼ਟਰੀ ਸੰਮੇਲਨ ਵਿਚ ਪੇਰੇਜ਼ ਨੇ ਕਿਹਾ, ”ਸਾਡੇ ਮੌਜੂਦਾ ਰਾਸ਼ਟਰਪਤੀ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਖਤਰਨਾਕ ਰਾਸ਼ਟਰਪਤੀ ਹਨ।ਬਰਾਕ ਓਬਾਮਾ ਕੈਬਨਿਟ ਵਿਚ ਸ਼ਾਮਲ ਰਹੇ ਪੇਰੇਜ਼ ਨੇ ਭ੍ਰਿਸ਼ਟਾਚਾਰ ਦੀ ਸੰਸਕ੍ਰਿਤੀ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਅਪੀਲ ਕੀਤੀ ਕਿ ਪਾਰਟੀ ਦੀਆਂ ਤਰਜ਼ੀਹਾਂ ਅਤੇ ਅਗਵਾਈ ਨੂੰ ਲੈ ਕੇ ਅੰਦਰੂਨੀ ਸੰਘਰਸ਼ ਨਾਲ ਪਾਰਟੀ ਵਧ ਚੋਣਾਂ ਜਿੱਤ ਕੇ ਵਾਸ਼ਿੰਗਟਨ ਵਿਚ ਰੀਪਬਲਿਕਨ ਦੇ ਹਕੂਮਤ ਨੂੰ ਤੋੜਨ ਦੇ ਟੀਚੇ ਤੋਂ ਭਟਕ ਜਾਵੇਗੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕਿਊਬਾ ਦੇ ਕਮਿਊਨਿਸਟ ਕ੍ਰਾਂਤੀਕਾਰੀ ਨੇਤਾ ਚੇਅ ਗਵੇਰਾ ਦੀ ਬੇਟੀ ਨੇ ਡਰ ਜ਼ਾਹਰ ਕੀਤਾ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਪਾਗਲਪਨ ਨਾਲ ਮਨੁੱਖਤਾ ਨਸ਼ਟ ਹੋ ਸਕਦੀ ਹੈ। ਗਵੇਰਾ ਦੀ ਸਭ ਤੋਂ ਵੱਡੀ ਬੇਟੀ ਡਾ. ਅਲੀਦਾ ਗਵੇਰਾ ਨੇ ਅਮਰੀਕਾ ‘ਤੇ ਲੋਕਾਂ ਦੀ ਤਾਕਤ ਨੂੰ ਕੁਚਲਣ ਲਈ ਯੁੱਧ ਦੀ ਵਰਤੋਂ ਕਰਨ ਦਾ ਵੀ ਦੋਸ਼ ਲਾਇਆ ਸੀ।
America ‘ਚ ਵੱਡੀ ਘਟਨਾ, ਤੇਜ਼ ਰਫਤਾਰ ਵਾਹਨ ਨੇ ਜਸ਼ਨ ਮਨਾ ਰਹੇ ਲੋਕਾਂ ਨੂੰ ਦਰੜਿਆ
America 'ਚ ਵੱਡੀ ਘਟਨਾ, ਤੇਜ਼ ਰਫਤਾਰ ਵਾਹਨ ਨੇ ਜਸ਼ਨ ਮਨਾ ਰਹੇ ਲੋਕਾਂ ਨੂੰ ਦਰੜਿਆ ਹਾਦਸੇ 'ਚ 10 ਦੀ ਮੌਤ ਅਤੇ...