ਚੰਡੀਗੜ, 25 ਜੂਨ (ਵਿਸ਼ਵ ਵਾਰਤਾ)- ਝਾਰਖੰਡ ਵਿਚ ਪੰਜ ਰੰਗਕਰਮੀ ਕੁੜੀਆਂ ਨਾਲ ਹੋਏ ਸਮੂਹਕ ਜਬਰ ਜਨਾਹ ਦੇ ਖਿਲਾਫ ਇਪਟਾ, ਪੰਜਾਬ ਅਤੇ ਰੈਡ ਆਰਟ ਦੀ ਅਗਵਾਈ ਹੇਠ ਪੰਜਾਬ ਯੂਨੀਵਿਰਸਟੀ ਦੀ ਵਿਦਿਆਰਥੀ ਜੱਥੇਬੰਦੀ ਐਸ. ਐਫ. ਐਸ, ਚੰਡੀਗੜ ਸਕੂਲ ਆਫ ਡਰਾਮਾ, ਰੂਪਕ ਕਲਾ ਮੰਚ, ਸਰਘੀ ਕਲਾ ਕੇਂਦਰ, ਥੀਏਟਰ ਹਾਊਸ ਵੈਲਫੇਅਰ ਅਸੋਸ਼ੀਏਸ਼ਨ,ਆਫ ਸਟੇਜ, ਲੋਕਾਈ ਕਲਾ ਕੇਂਦਰ, ਆਦਿ ਦੇ ਸੈਕੜੇ ਕਲਾਕਾਰਾਂ ਅਤੇ ਕਾਰਕੁਨਾਂ ਨੇ ਰੋਸ ਪ੍ਰਦਰਸ਼ਨ ਪੂਰੇ ਰੋਹ ਨਾਲ ਨੀਲਮ ਸਿਨੇਮਾ, ਸੈਕਟਰ 17, ਚੰਡੀਗੜ ਵਿਖੇ ਕੀਤਾ।
ਝਾਰਖੰਡ ਦੇ ਪੱਥਲਗੜੀ ਖੇਤਰ ਦੇ ਸਕੂਲ ਵਿਚ ਮਨੁੱਖੀ ਤਸਕੱਰੀ ਅਤੇ ਹੋਰ ਸਮਾਜਿਕ ਕੁਰੀਤੀਆਂ ਵੱਲ ਲੋਕਾਂ ਨੂੰ ਸੁਚੇਤ ਕਰਦੇ ਨੁਕੜ-ਨਾਟਕ ਕਰਨ ਗਈ ਨਾਟ-ਮੰਡਲੀ ਦੀਆਂ ਪੰਜ ਰੰਗਕਰਮੀ ਲੜਕੀਆਂ ਦਾ ਗੁੰਡਾ ਅਨਸਰਾਂ ਵੱਲੋਂ ਗੈਂਗ ਰੈਪ ਕਰਨ ਅਤੇ ਵੀਡੀਓ ਬਣਾਉਣ ਵਰਗੇ ਗੈਰ ਮਨੁੱਖੀ ਅਪਰਾਧ ਕਰਨ ਤੋਂ ਕਈ ਦਿਨ ਪੁਲਿਸ ਪ੍ਰਸਾਸ਼ਨ ਵੱਲੋਂ ਕੋਈ ਕਾਰਵਾਈ ਨਾ ਕਰਨ ਅਤੇ ਉਲਟਾ ਸ਼ਕਾਇਤ ਕਰਨ ਵਾਲਿਆ ਨਾਲ ਬਦਸਲੂਕੀ ਕਰਨ ਦੀ ਸਖਤ ਸ਼ਬਦਾ ਵਿਚ ਨਿਖੇਧੀ ਕਰਦੇ ਇਪਟਾ, ਪੰਜਾਬ ਦੇ ਜਨਰਲ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਕਿ ਸਮਾਜ ਵਿਚ ਹਰ ਕਿਸਮ ਦਾ ਅਪਰਾਧ ਬਹੁਤ ਹੀ ਖਤਰਨਾਕ ਹੱਦ ਤੱਕ ਵੱਧ ਰਿਹਾ ਹੈ। ਪਹਿਲਾਂ ਅਪਰਾਧੀ ਲੁਕ ਛਿਪ ਕੇ ਅਪਰਾਧ ਕਰਦੇ ਸੀ। ਹੁਣ ਕੀਤੇ ਜਾ ਰਹੇ ਅਪਰਾਧ ਨੂੰ ਸ਼ੋਸ਼ਲ ਮੀਡੀਆ ਉੁਪਰ ਪਾਕੇ, ਹਿੱਕ ਠੋਕ ਕੇ ਕਹਿੰਦੇ ਹਨ, ਕਰ ਲਓ ਜੋ ਕਰਨਾ ਹੈ।ਸਮਾਜ ਵਿਚ ਵੱਧ ਰਹੇ ਹਰ ਕਿਸਮ ਦੇ ਅਪਰਾਧ ਦਾ ਹੋਰ ਕਾਰਣਾਂ ਤੋਂ ਇਲਾਵਾ ਕਾਰਣ ਲੱਚਰਤਾ, ਅਸ਼ਲੀਲਤਾ, ਹਿੰਸਾ, ਨਸ਼ਿਆਂ ਨੂੰ ਉਸ਼ਾਹਿਤ ਕਰਦੀ ਗਾਇਕੀ ਵੀ ਹੈ
ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਪਾਲੀ ਭੁਪਿੰਦਰ ਨੇ ਕਿਹਾ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਲੜਕੀਆਂ ਅਤੇ ਉਨਾਂ ਦੇ ਪ੍ਰੀਵਾਵਾਰਾਂ ਨੂੰ ਰੰਗਮੰਚ ਪ੍ਰਤੀ ਉਦਾਸੀਨ ਕਰਨਗੀਆਂ। ਰੰਗਕਰਮੀ ਲੜਕੀਆਂ ਨਾਲ ਗੈਂਗ ਰੇਪ ਵਰਗੇ ਘਿਨਾਉਣੇ ਅਪਰਾਧ ਦੇ ਅਪਰਾਧੀਆਂ ਦੇ ਨਾਲ ਨਾਲ ਪੁਲਿਸ ਪ੍ਰਸਾਸ਼ਣ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਰੀ ਹੋਣੀ ਚਾਹੀਦੀ ਹੈ।ਰੂਪਕ ਕਲਾ ਮੰਚ ਦੀ ਨਾਟ-ਕਰਮੀ ਸੰਗੀਤਾ ਗੁਪਤਾ ਨੇ ਕਿਹਾ ਕਿ ਨਾ ਕੇਵਲ ਰੰਗਕਰਮੀ ਲੜਕੀ ਨੂੰ ਬਲਕਿ ਹਰ ਔਰਤ ਨੂੰ ਆਪਣੇ ਖਿਲਾਫ ਹੋ ਰਹੇ ਅਪਰਾਧ ਲਈ ਖੁੱਦ ਲੜਨਾਂ ਪਵੇਗਾ।ਸਤਵੀਰ ਸਿੰਘ ਧਨੋਅ,ਾ, ਕੌਸਲਰ ਨਗਰ ਨਿਗਮ, ਮੁਹਾਲੀ ਅਤੇ ਸਮਾਜ ਸੇਵੀ ਨੇ ਕਿਹਾ ਮਨੁੱਖ ਅਤੇ ਸਮਾਜ ਲਈ ਪ੍ਰਦੂਸ਼ਣ ਹਰ ਕਿਸਮ ਦਾ ਨੁਕਸਾਨਦੇਹ ਹੁੰਦਾ ਹੈ।ਚਾਹੇ ਉਹ ਸਭਿਆਚਾਰਕ ਹੋਵੇ, ਸਮਾਜਿਕ, ਆਰਿਥਕ ਜਾਂ ਸਿਆਸੀ।ਇਹਨੇ ਦੇਰ ਸਵੇਰ ਆਪਣਾ ਅਸਰ ਦਖਾਉਣਾ ਹੀ ਹੈ।ਰੈਡ ਆਰਟ ਦੇ ਕਾਰਕੁਨ ਇੰਦਰਜੀਤ ਮੋਗਾ ਨੇ ਕਿਹਾ ਕਿ ਸਰੀਫ਼, ਸਾਊ ਅਤੇ ਇਮਾਨਦਾਰ ਲੋਕ ਦਹਿਸ਼ਤ ਅਤੇ ਭੈਅ ਦੇ ਸਾਏ ਹੇਠ ਦਿਨ ਕਟੀ ਕਰ ਰਹੇ ਹਨ। ਸਭਿਆਚਰ ਦੇ ਅਖੌਤੀ ਮੁੱਦਈਆਂ ਨੇ ਲੱਚਰਪੁਣੇ ਦੀਆਂ ਸਾਰੀਆ ਹੱਦਾਂ ਟੱਪ ਦਿੱਤੀਆਂ ਹਨ।
ਐਸ.ਐਫ.ਐਸ ਦੇ ਆਗੂ ਹਰਮਨ ਨੇ ਕਿਹਾ ਕਿ ਜੇ ਭਾਰਤ ਅਤੇ ਪੰਜਾਬ ਦਾ ਜ਼ਿਕਰ ਕਰੀਏ ਤਾਂ ਇੱਥੇ ਹਰ ਕਿਸਮ ਦੇ ਸਭਿਆਚਾਰਕ ਅਤੇ ਸਮਾਜਿਕ ਅਪਰਾਧੀ ਅਨਸਰ ਬੇਖੌਫ਼, ਨਿੱਡਰ ਅਤੇ ਨਿਸੰਗ ਦਨਦਨਾਉਂਦੇ ਫਿਰ ਰਹੇ ਹਨ।ਇਪਟਾ, ਪੰਜਾਬ ਦੀ ਸੀਨੀਅਰ ਮੀਤ ਪ੍ਰਧਾਨ ਅਮਨ ਭੋਗਲ ਨੇ ਕਿਹਾ ਕਿ ਅਸੀ ਔਰਤਾ ਨੇ ਆਪਣੀ ਹੋਣੀ ਸਵੀਕਾਰ ਕਰਨ ਦੀ ਆਦਤ ਪਾਅ ਲਈ ਹੈ।ਵਿਦਰੋਹ ਕਰਨ ਵਾਲੀ ਔਰਤ ਨੂੰ ਸਮਾਜ ਬਾਗੀ ਸਮਝਦਾ ਹੈ। ਪ੍ਰੋਫੈਸਰ ਕੋਮਲ ਨੇ ਕਿਹਾ ਕਿ ਹਰ ਔਰਤ ਜਿਸਮਾਨੀ ਅਤੇ ਮਾਨਸਿਕ ਤਸ਼ੱਦਦ ਦੀ ਸ਼ਿਕਾਰ ਹੁੰਦੀ ਹੈ ਪਰ ਉਹ ਉਸ ਖਿਲਾਫ ਬੋਲਣ ਦੀ ਜ਼ੁਰਅਤ ਨਹੀ ਕਰਦੀ।ਸਰਘੀ ਕਲਾ ਕੇਂਦਰ ਦੀ ਰੰਗਕਰਮੀ ਰਿੱਤੂਰਾਗ ਕੌਰ ਨੇ ਕਿਹਾ ਕਿ ਅਸੀ ਔਰਤਾ ਆਪਣੇ ਬਾਰੇ ਬਣੇ ਨਿਯਮਾਂ/ਕਾਨੂੰਨਾਂ ਤੋਂ ਜਾਣੂੰ ਨਹੀ ਹਾਂ।ਰੋਸ ਪ੍ਰਦਰਸ਼ਨ ਵਿਚ ਹੋਰਨਾਂ ਤੋਂ ਤੋ ਰੰਗਕਰਮੀ, ਕਲਾਕਾਰ ਅਤੇ ਫਿਲਮ ਅਦਾਕਾਰ ਗੋਰਵ ਸ਼ਰਮਾਂ, ਇੱਕਤਰ ਸਿੰਘ, ਸਨੀ ਗਿੱਲ, ਨੀਤੂ ਸ਼ਰਮਾਂ, ਸਾਵਣ ਰੂਪੋਵਾਲੀ (ਹਰਜੀਤਾ ਫੇਮ) ਰਿਸ਼ਮਰਾਗ ਆਦਿ ਨੇ ਸ਼ਮੂਲੀਅਤ ਕੀਤੀ।