ਜੱਟ ਮਹਾਂ ਸਭਾ ਵੱਲੋਂ ਸਮਾਗਮ ਦੌਰਾਨ ਸੁੱਖਾ ਕੰਨਸਾਲਾ ਜਿਲਾ ਪ੍ਰਧਾਨ ਨਿਯੁਕਤ
06 ਮਾਰਚ 2021 ਕੁਰਾਲੀ (ਵਿਸ਼ਵ ਵਾਰਤਾ)-ਕੁਲ ਹਿੰਦ ਜੱਟ ਮਹਾਂ ਸਭਾ ਵੱਲੋਂ ਫ਼ਤਹਿਗੜ੍ਹ ਪੈਲੇਸ ਵਿਖੇ ਨਿਯੁਕਤੀਆਂ ਸਬੰਧੀ ਸਮਾਗਮ ਕੀਤਾ ਗਿਆ। ਜਿਸ ਦੌਰਾਨ ਸੁਖਦੇਵ ਸਿੰਘ ਸੁੱਖਾ ਕੰਨਸਾਲਾ ਨੂੰ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਸਬੰਧੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਭਾ ਦੇ ਪੰਜਾਬ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਤੇ ਚੰਡੀਗੜ੍ਹ ਦੇ ਪ੍ਰਧਾਨ ਰਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਸਭਾ ਦਾ ਮਕਸਦ ਜੱਟ ਬਰਾਦਰੀ ਦੀਆਂ ਮੁਸ਼ਕਿਲਾਂ ਨੂੰ ਉਭਾਰਨਾ ਤੇ ਖਾਸਕਰ ਹੇਠਲੇ ਪੱਧਰ ਦੇ ਜੱਟਾਂ ਨੂੰ ਰਖਾਵਾਂਕਰਨ ਅਧੀਨ ਲਿਆਉਣਾ ਹੈ। ਸਭਾ ਦਾ ਕਿਸੇ ਪਾਰਟੀ ਵਿਸ਼ੇਸ ਨਾਲ ਕੋਈ ਸਬੰਧ ਨਹੀਂ ਹੈ। ਇਸ ਵਿੱਚ ਸ਼ਾਮਿਲ ਹੋਣ ਲਈ ਕਿਸੇ ਵੀ ਸਿਆਸੀ ਪਾਰਟੀ ਦਾ ਵਰਕਰ ਹੋਣ ਜਾ ਨਾ ਹੋਣ ਦੀ ਕੋਈ ਸ਼ਰਤ ਨਹੀਂ ਹੈ। ਇਨ੍ਹਾਂ ਕਿਹਾ ਕਿ ਇਸ ਸਮੇਂ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਭਾ ਦਾ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਜਿਮੀਂਦਾਰਾਂ ਨੂੰ ਸਭਾ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਸਭਾ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਕੰਨਸਾਲਾ ਨੂੰ ਜ਼ਿਲਾ ਪ੍ਰਧਾਨ ਬਣਾਉਣ ਦਾ ਐਲਾਨ ਕਰਦਿਆਂ ਨਿਯੁਕਤੀ ਪੱਤਰ ਵੀ ਸੌਪਿਆ। ਇਸੇ ਦੌਰਾਨ ਖੇਤੀ ਬਿਲ ਦਾ ਵਿਰੋਧ ਕਰਦਿਆਂ ਹਾਜ਼ਰ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁੱਤਲਾ ਵੀ ਫੂਕਿਆ। ਇਸ ਮੌਕੇ ਗਿਆਨ ਰਾਣਾ, ਗੁਰਮੀਤ ਸਿੰਘ ਸਾਂ, ਰਵਿੰਦਰ ਸਿੰਘ ਵਜੀਦਪੁਰ, ਹਰਜੀਤ ਸਿੰਘ ਢਕੋਰਾਂ, ਹਰਨੇਕ ਸਿੰਘ ਤੱਕੀਪੁਰ, ਵਿੱਕੀ , ਜਸਵੀਰ ਸਿੰਘ ਤੱਕੀਪੁਰ, ਸਾਗਰ ਸਿੰਘ ਪੜੋਲ, ਭਗਤ ਸਿੰਘ ਕੰਨਸਾਲਾ, ਲਾਡੀ ਢਕੋਰਾਂ ਆਦਿ ਵੱਡੀ ਗਿਣਤੀ ਵਿੱਚ ਮੋਹਤਬਰ ਜੱਟ ਮਹਾਂ ਸਭਾ ਦੇ ਕਾਰਕੁੰਨ ਵੀ ਹਾਜ਼ਰ ਸਨ।