ਪੰਜਾਬ ‘ਚ ਦਿਨ ਪ੍ਰਤੀ ਦਿਨ ਜੱਟਾ ਦੀ ਆਰਥਿਕ ਹਾਲਤ ਖਸਤਾ ਹੁੰਦੀ ਜਾ ਰਹੀ ਹੈ, ਜਿਹੜੇ ਜੱਟ ਕਦੇ ਜਮੀਨਾ ਦੇ ਵੱਡੇ-ਵੱਡੇ ਹਿੱਸਿਆ ਦੇ ਮਾਲਕ ਹੁੰਦੇ ਸਨ ਅੱਜ ਉਹਨਾ ਵਿੱਚੋ ਜਿਆਦਤਰ ਜੱਟਾ ਕੋਲ ਨਾਮਾਤਰ ਜਮੀਨ ਰਹਿ ਗਈ ਹੈ ਜਿਸ ਦੇ ਚਲਦੇ ਹੋਏ ਹੁਣ ਉਹਨਾ ਕੋਲ ਕਮਾਈ ਦਾ ਕੋਈ ਹੋੲ ਸਾਧਨ ਨਹੀ ਰਹਿ ਗਿਆ ਜਿਸ ਲਈ ਹੁਣ ਬਾਕੀ ਸੂਬਿਆ ਦੀ ਤਰਜ ਤੇ ਜੱਟਾ ਨੂੰ ਪੰਜਾਬ ‘ਚ ਆਰਕਸ਼ਣ ਦੀ ਲੋੜ ਹੈ। ਉਪਰੋਕਤ ਸ਼ਬਦ ਆਲ ਇੰਡੀਆ ਜੱਟ ਮਹਾ ਸਭਾ ਦੇ ਰਾਸ਼ਟਰੀ ਜਰਨਲ ਸਕੱਤਰ ਯੂਧਵੀਰ ਸਿੰਘ ਪੱਤਰਕਾਰਾ ਨਾਲ ਸਾਝੇ ਕਰਦੇ ਹੋਏ ਕਹੇ। ਹਰਿਆਣਾ ‘ਚ ਹੋਈਆ ਵਿਧਾਨ ਸਭਾ ਚੌਣਾ ਵਾਰੇ ਬੋਲਦਿਆ ਉਹਨਾ ਨੇ ਕਿਹਾ ਕਿ ਹਰਿਆਣਾ ਦੀ ਜਨਤਾ ਨੇ ਬੀਜੇਪੀ ਖਿਲਾਫ ਜਿਹਨਾ ਲੋਕਾ ਨੂੰ ਵੋਟਾ ਪਾਕੇ ਚੁੱਣਿਆ ਅੱਜ ਉਹਨਾ ਨੇ ਹੀ ਚੁੱਣੇ ਜਾਣ ਤੋ ਬਾਅਦ ਆਪਣੇ ਨਿਜੀ ਹਿਤਾ ਲਈ ਬੀਜੇਪੀ ਨਾਲ ਹੱਥ ਮਿਲਾ ਲਿਆ ਜਿਸ ਲਈ ਉਹਨਾ ਨੇ ਲੋਕਾ ਨਾਲ ਵਿਸ਼ਵਾਸ਼ਘਾਤ ਕੀਤਾ।
ਯੂਧਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੱਟਾ ਨੂੰ ਆਰਕਸ਼ਣ ਦੇਣ ਵਾਲਾ ਬਿੱਲ ਵਿਧਾਨ ਸਭਾ ‘ਚ ਪਾਸ ਕਰਵਾਉਣ ਲਈ ਜਲਦੀ ਕਦਮ ਚੁੱਕਣੇ ਚਾਹੀਦੇ ਹਨ, ਇਸ ਤੋ ਪਹਿਲਾ ਸ.ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਕਾਰਜਕਾਲ ਦੌਰਾਨ ਇਹ ਮਾਮਲਾ ਕੈਬਨਿਟ ‘ਚ ਚੁੱਕਿਆ ਸੀ ਪਰ ਉਹਨਾ ਨੇ ਅੱਗੇ ਕੋਈ ਕਾਰਵਾਈ ਨਹੀ ਕੀਤੀ। ਉਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਜੱਟਾ ਨੂੰ ਆਰਕਸ਼ਣ ਦੇਣ ਦੀ ਗੱਲ ਕਹੀ ਸੀ ਕਿ ਜੱਟਾ ਨੂੰ ਆਰਕਸ਼ਣ ਦਿਤਾ ਜਾਵੇ ਕਿਉਕਿ ਪੰਜਾਬ ‘ਚ ਜੱਟਾ ਦੀ ਆਰਥਿਕ ਹਾਲਤ ਕਮਜੋਰ ਹੋ ਚੁੱਕੀ ਹੈ। ਹੁਣ ਪੰਜਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਜਿਸ ਲਈ ਅਸੀ ਉਹਨਾ ਕੋਲ ਮੰਗ ਕਰਨ ਲਈ ਪਹੁੰਚੇ ਹਾ ਕਿ ਪੰਜਾਬ ਅੰਦਰ ਜੱਟਾ ਨੂੰ ਆਰਕਸ਼ਣ ਦੇਣ ਵਾਲਾ ਬਿੱਲ ਵਿਧਾਨ ਸਭਾ ਲਿਆ ਕੇ ਉਸ ਨੂੰ ਕਾਨੁੰਨੀ ਦਰਜਾ ਦਿਤਾ ਜਾਵੇ ਤਾ ਕਿ ਪੰਜਾਬ ਅੰਦਰ ਜੱਟਾ ਨੂੰ ਆਰਕਸ਼ਣ ਤਹਿਤ ਸਰਕਾਰੀ ਨੌਕਰੀਆ ਮਿਲਣ ਅਤੇ ਉਹਨਾ ਦੀ ਆਰਥਿਕ ਹਾਲਤ ‘ਚ ਸੁਧਾਰ ਹੋ ਸਕੇ। ਅਗਰ ਜੱਟਾ ਨੂੰ ਜਲਦੀ ਹੀ ਆਰਕਸ਼ਣ ਦੇਣ ਵਾਲਾ ਬਿਲ ਵਿਧਾਨ ਸਭਾ ‘ਚ ਲਿਆ ਕੇ ਪਾਸ ਨਾ ਕਰਵਾਇਆ ਤਾ ਪੰਜਾਬ ਅੰਦਰ ਸੰਘਰਸ਼ ਸ਼ੁਰੂ ਕਰਕੇ ਹਰ ਪਿੰਡ ਤੱਕ ਪਹੁੰਚ ਕੀਤੀ ਜਾਵੇਗੀ। ਕਈ ਸਾਲਾ ਤੋ ਪੰਜਾਬ ਅੰਦਰ ਜੱਟਾ ਦੇ ਨੌਜਵਾਨ ਅਤੇ ਹੋਰ ਪਰਿਵਾਰਾ ਦੇ ਨੌਜਵਾਨ ਨਸ਼ਿਆ ਦੇ ਮਕੜਜਾਲ ‘ਚ ਫਸ ਕੇ ਆਪਣੇ ਅਤੇ ਪਰਿਵਾਰਾ ਨੂੰ ਤਬਾਹ ਕਰ ਰਹੇਹਨ ਇਸ ਤੋ ਇਲਾਵਾ ਜੱਟ ਪਰਿਵਾਰਾ ਵਲੋ ਵਿਆਹ ਸਮਾਗਮਾ ਤੇ ਕੀਤਾ ਜਾ ਰਿਹਾ ਬੇਹਤਾਸਾ ਖਰਚ ਕਰਨ ਨਾਲ ਕਰਜ ਦੇ ਬੋਝ ਥੱਲੇ ਦਬਦਾ ਜਾ ਰਿਹਾ ਹੈ ਇਸ ਲਈ ਪੂਰੇ ਪੰਜਾਬ ‘ਚ ਆਉਣ ਵਾਲੇ ਸਮੇ ‘ਚ ਜੱਟ ਪਰਿਵਾਰਾ ਨੂੰ ਆਰਕਸ਼ਣ ਦੇਣ ਦੀ ਮੰਗ ਨੂੰ ਲੈ ਕੇ, ਨਸ਼ਿਆ ਖਿਲਾਫ ਤੇ ਨਸ਼ਿਆ ਨਾਲ ਹੋ ਰਹੇ ਨੁਕਸਾਨ ਤੇ ਹੋਰ ਸਮਾਜਿਕ ਬੁਰਾਈਆ ਦੇ ਖਿਲਾਫ ਜਾਗਰੂਕ ਕਰਨ ਲਈ ਹਰ ਜਿਲੇ ਅੰਦਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਤੋ ਇਲਾਵਾ ਸੂਬੇ ‘ਚ ਸਮੂਹ ਲੋਕਾ ‘ਚ ਭਾਈਚਾਰਕ ਸਾਝ ਨੂੰ ਵਧਾਉਣ ਲਈ ਵੀ ਕੰਮ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਦੇ ਜਰਨਲ ਸਕੱਤਰ ਅਜੈਬ ਸਿੰਘ ਬੋਪਾਰਾਏ, ਜਰਨਲ ਸਕੱਤਰ ਅਵਤਾਰ ਸਿੰਘ ਨੇਤਾ ਜੀ, ਚੰਡੀਗੜ ਮਹਿਲਾ ਵਿੰਗ ਦੀ ਪ੍ਰਧਾਨ ਗੁਰਤੇਜ ਕੌਰ ਸਿੱਧੂ, ਚੰਡੀਗੜ ਦੇ ਪ੍ਰਧਾਨ ਰਜਿੰਦਰ ਸਿੰਘ, ਫਤਿਹਗੜ ਸਾਹਿਬ ਦੇ ਜਿਲਾ ਪ੍ਰਧਾਨ ਅਮ੍ਰਿਤਪਾਲ ਸਿੰਘ, ਪੁਨੀਤ ਲਾਕੜਾ, ਸੁਨੀਲ ਸੌਲਕੀ, ਅਸ਼ੋਕ ਸੌਲਕੀ, ਵਿਨੋਦ ਗਰੇਵਾਲ, ਮੁਕੇਸ਼ ਸੌਲਕੀ, ਜੈ ਪ੍ਰਕਾਸ਼, ਰਾਮਾਨੰਦ ਆਦਿ ਮੌਜੂਦ ਸਨ।
ਪੁੰਛ ਅੱਤਵਾਦੀ ਹਮਲੇ ‘ਤੇ ਫਿਰ ਬੋਲੇ ਕਾਂਗਰਸ ਨੇਤਾ ਚਰਨਜੀਤ ਚੰਨੀ
ਪੁੰਛ ਅੱਤਵਾਦੀ ਹਮਲੇ 'ਤੇ ਫਿਰ ਬੋਲੇ ਕਾਂਗਰਸ ਨੇਤਾ ਚਰਨਜੀਤ ਚੰਨੀ ਚੰਡੀਗੜ੍ਹ, 6 ਮਈ (ਵਿਸ਼ਵ ਵਾਰਤਾ):- ਪੰਜਾਬ ਦੇ ਸਾਬਕਾ ਮੁੱਖ ਮੰਤਰੀ...