ਜੱਗੂ ਭਗਵਾਨਪੁਰੀਆ ਦੇ ਨਾਮ ਵਾਲੇ ਅਕਾਊਂਟ ਤੋਂ ਦਿੱਤੀ ਗਈ ਐਨਕਾਊਂਟਰ ਵਿੱਚ ਮਾਰੇ ਗਏ ਸਿੱਧੂ ਦੇ ਸ਼ੂਟਰਾਂ ਨੂੰ ਸ਼ਰਧਾਂਜਲੀ
ਚੰਡੀਗੜ੍ਹ,23 ਜੁਲਾਈ(ਵਿਸ਼ਵ ਵਾਰਤਾ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਸ਼ਾਮਿਲ ਸ਼ਾਰਪਸ਼ੂਟਰਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਮ ਤੇ ਬਣਾਏ ਗਏ ਅਕਾਊਂਟ ਤੋਂ ਸ਼ਰਧਾਂਜਲੀ ਦਿੱਤੀ ਗਈ ਹੈ।
ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਅਕਾਊਂਟ ਤੋਂ ਲਿਖਿਆ ਗਿਆ “ਕਿ ਰੂਪਾ ਅਤੇ ਮੰਨੂੰ ਸਾਡੇ ਸ਼ੇਰ ਭਰਾ ਸਨ। ਉਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ। ਉਹ ਹਮੇਸ਼ਾ ਸਾਡੇ ਦਿਲ ਵਿੱਚ ਵਸਦੇ ਰਹਿਣਗੇ ਜੋ ਵੀ ਹੋਇਆ, ਬਹੁਤ ਬੁਰਾ ਹੋਇਆ। ਸਾਡੇ ਦੋਹਾਂ ਭਰਾਵਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਮਿਲੇ। ਵਾਹਿਗੁਰੂ ਦੋਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।“
ਇੱਥੇ ਜਿਕਰਯੋਗ ਹੈ ਕਿ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ਾਰਪ ਸ਼ੂਟਰ ਸਨ। ਉਸ ਨੇ ਇਹ ਦੋ ਸ਼ਾਰਪਸ਼ੂਟਰ ਸਿੱਧੂ ਮੂਸੇਵਾਲਾ ਦੇ ਕਤਲ ਲਈ ਲਾਰੈਂਸ ਨੂੰ ਦਿੱਤੇ ਸਨ। ਕਤਲ ਤੋਂ ਬਾਅਦ ਦੋਵੇਂ ਜੱਗੂ ਦੇ ਗੈਂਗ ਦੇ ਸੰਪਰਕ ਵਿੱਚ ਸਨ। ਹਾਲਾਂਕਿ ਜੱਗੂ ਤੋਂ ਪੁੱਛਗਿੱਛ ਅਤੇ ਮੁਹਾਲੀ ਵਿੱਚ ਰੂਪਾ ਦੇ ਸਾਥੀ ਗੈਂਗਸਟਰ ਪਰਮਦਲੀਪ ਪੰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੂੰ ਇਹਨਾਂ ਦੇ ਠਿਕਾਣਿਆਂ ਬਾਰੇ ਵੱਡੀ ਲੀਡ ਮਿਲੀ ਸੀ। ਆ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਦੋਨਾਂ ਨੂੰ ਐਨਕਾਊਂਟਰ ਵਿੱਚ ਢੇਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਇਹ ਵੀ ਜਿਕਰਯੋਗ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਇਸ ਸਮੇਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ। ਪੰਜਾਬ ਪੁਲਿਸ ਜੱਗੂ ਨੂੰ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਹੈ। ਉਸ ਤੋਂ ਮੂਸੇਵਾਲਾ ਕਤਲ ਕੇਸ ਵਿੱਚ ਪੁੱਛਗਿੱਛ ਕੀਤੀ ਗਈ ਸੀ। ਇਸ ਤੋਂ ਬਾਅਦ ਉਸ ਨੂੰ ਪੰਜਾਬ ‘ਚ ਦਰਜ ਹੋਰ ਮਾਮਲਿਆਂ ‘ਚ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।