ਜੰਮੂ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਚੱਲ ਰਿਹਾ ਮੁਕਾਬਲਾ ਖ਼ਤਮ, 4 ਅੱਤਵਾਦੀ ਢੇਰ
ਚੰਡੀਗੜ੍ਹ 28 ਦਸੰਬਰ(ਵਿਸ਼ਵ ਵਾਰਤਾ)- ਜੰਮੂ ਦੇ ਸਿੱਧਰਾ ਇਲਾਕੇ ‘ਚ ਅੱਜ ਸਵੇਰੇ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਕੁਝ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਹੈ।
ਜੰਮੂ-ਕਸ਼ਮੀਰ ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਅੱਤਵਾਦੀ ਇੱਕ ਟਰੱਕ ਵਿੱਚ ਕਸ਼ਮੀਰ ਵੱਲ ਜਾ ਰਹੇ ਸਨ। ਸੰਭਵ ਹੈ ਕਿ 26 ਜਨਵਰੀ ਨੂੰ ਜਾਂ ਇਸ ਦੇ ਆਸ-ਪਾਸ ਉਹ ਕੋਈ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਟਰੱਕ ‘ਚੋਂ ਵੱਡੀ ਗਿਣਤੀ ‘ਚ ਅਸਲਾ ਬਰਾਮਦ ਹੋਇਆ ਹੈ
ਪੁਲਸ ਨੇ ਦੱਸਿਆ ਕਿ ਸਿੱਧਰਾ ਇਲਾਕੇ ‘ਚ ਟਰੱਕ ਦੀ ਸ਼ੱਕੀ ਆਵਾਜਾਈ ਸੀ। ਪੁਲੀਸ ਨੇ ਇਸ ਟਰੱਕ ਨੂੰ ਬਾਈਪਾਸ ਰੋਡ ’ਤੇ ਰੋਕ ਲਿਆ ਅਤੇ ਡਰਾਈਵਰ ਤੋਂ ਪੁੱਛਗਿੱਛ ਕਰਨ ’ਤੇ ਉਹ ਫਰਾਰ ਹੋ ਗਿਆ। ਇਸ ਦੌਰਾਨ ਟਰੱਕ ‘ਚ ਬੈਠੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਅੱਤਵਾਦੀ ਆਸਪਾਸ ਦੇ ਇਲਾਕਿਆਂ ਵੱਲ ਭੱਜ ਗਏ
Four #terrorists have been killed in an encounter in Sidhra area in #Jammu. 07 AK-47 rifles, one M4 rifle ,03 #Pistols along with other ammunition were recovered. Truck owner is yet to be identified; truck was going from Jammu to Srinagar. Search still on
— ADGP Jammu (@adgp_igp) December 28, 2022























