ਜੰਮੂ-ਕਸ਼ਮੀਰ ‘ਚ ਬਰਫੀਲੇ ਇਲਾਕੇ ‘ਚ ਡੂੰਘੀ ਖੱਡ ‘ਚ ਡਿੱਗਣ ਕਾਰਨ ਇੱਕ ਅਫ਼ਸਰ ਤੇ 2 ਜਵਾਨ ਸ਼ਹੀਦ
ਚੰਡੀਗੜ੍ਹ 11 ਜਨਵਰੀ(ਵਿਸ਼ਵ ਵਾਰਤਾ)- ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਮਾਛਲ ਸੈਕਟਰ ‘ਚ ਫੌਜ ਦਾ ਅਧਿਕਾਰੀ ਅਤੇ 2 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਸਾਹਮਣੇ ਆਈ ਹੈ। ਤਿੰਨੋਂ ਭਾਰਤੀ ਫੌਜ ਦੀ ਚਿਨਾਰ ਕੋਰ ਦੇ ਸਿਪਾਹੀ ਸਨ। ਇਨ੍ਹਾਂ ਵਿੱਚ 1 ਜੇਸੀਓ (ਜੂਨੀਅਰ ਕਮਿਸ਼ਨਡ ਅਫਸਰ) ਅਤੇ 2 ਓਆਰ (ਹੋਰ ਰੈਂਕ) ਦੀ ਟੀਮ ਨਿਯਮਤ ਕਾਰਵਾਈ ਲਈ ਰਵਾਨਾ ਹੋ ਗਈ ਸੀ। ਬਰਫ਼ ਪੈਣ ਕਾਰਨ ਉਹਨਾਂ ਦੀ ਕਾਰ ਤਿਲਕ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਤਿੰਨੋਂ ਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ।