ਜੌਰਜੀਆ ਮੇਲੋਨੀ ਬਣੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ
ਅੱਜ ਕੈਬਨਿਟ ਮੰਤਰੀਆਂ ਸਮੇਤ ਚੁੱਕੇਗੀ ਸਹੁੰ
ਚੰਡੀਗੜ੍ਹ 22 ਅਕਤੂਬਰ(ਵਿਸ਼ਵ ਵਾਰਤਾ)-ਸੱਜੇ ਪੱਖੀ(ਰਾਈਟ ਵਿੰਗ) ਆਗੂ ਜੌਰਜੀਆ ਮੇਲੋਨੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣ ਗਈ ਹੈ। ਇਸ ਨਾਲ ਇਟਲੀ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਦੀ ਨਵੀਂ ਸਰਕਾਰ ਬਣੀ ਹੈ। 45 ਸਾਲਾ ਜੌਰਜੀਆ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੂੰ ਅੱਜ ਸਹੁੰ ਚੁਕਾਈ ਜਾਵੇਗੀ। ਚਾਰ ਸਾਲ ਪਹਿਲਾਂ ਸਿਰਫ਼ 4.13% ਵੋਟਾਂ ਹਾਸਲ ਕਰਨ ਵਾਲੀ ਮੇਲੋਨੀ ਦੀ ਪਾਰਟੀ ਨੂੰ ਇਸ ਵਾਰ 26% ਵੋਟਾਂ ਮਿਲੀਆਂ ਹਨ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਸੱਜੇ ਪੱਖੀ ਨੇਤਾ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲੇਗਾ। ਜਾਰਜੀਆ ਦੀ ਪਾਰਟੀ ਇਟਲੀ ਦੇ ਤਾਨਾਸ਼ਾਹ ਮੁਸੋਲਿਨੀ ਦੀ ਸਮਰਥਕ ਹੈ। ਪ੍ਰਵਾਸੀਆਂ ਨੂੰ ਸ਼ਰਣ ਨਾ ਦੇਣਾ ਅਤੇ ਸਮਲਿੰਗੀਆਂ ਦਾ ਵਿਰੋਧ ਕਰਨਾ ਜਾਰਜੀਆ ਦਾ ਚੋਣ ਏਜੰਡਾ ਸੀ।